ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਗੁਰੂ ਨਗਰੀ ਤੋਂ ਰੋਜ਼ ਸ਼ਾਮ ਨੂੰ ਪ੍ਰਕਾਸ਼ਿਤ ਹਿੰਦੀ ਅਖਬਾਰ ਪਬਲਿਕ ਦਿਲਾਸਾ ਦੇ ਬਿਊਰੋ ਚੀਫ ਦਵਿੰਦਰ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਛੋਟੇ ਭਰਾ ਵਰਿੰਦਰ ਸ਼ਰਮਾ ਉਰਫ ਗੁੱਡੂ ਦਾ ਅਚਨਚੇਤ ਤੜਕੇ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।
ਤਕਰੀਬਨ 45 ਸਾਲਾ ਵਰਿੰਦਰ ਸ਼ਰਮਾ ਪੁੱਤਰ ਸ਼ੰਭੂ ਰਾਜ ਵਾਸੀ ਮੋਹਨ ਨਗਰ ਸੁਲਤਾਨਵਿੰਡ ਦਾ ਅੱਜ ਮਾਰਵਾੜੀ ਸ਼ਮਸ਼ਾਨ ਘਾਟ ਵਿਖੇ ਨਮ ਅੱਖੀਆਂ ਨਾਲ ਅੰਤਿਮ ਸਸਕਾਰ ਕਰ ਦਿਤਾ ਗਿਆ।ਉਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਬੇਟੇ ਨੇ ਦਿਖਾਈ।ਇਸ ਸਮੇਂ ਵੱਡੀ ਗਿਣਤੀ `ਚ ਰਿਸ਼ਤੇਦਾਰਾਂ, ਸਬੰਧੀਆਂ ਤੇ ਇਲਾਕਾ ਵਾਸੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਤੋਂ ਪਤਵੰਤਿਆਂ ਨੇ ਸ਼ਾਮਲ ਹੋ ਕੇ ਵਰਿੰਦਰ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਦਵਿੰਦਰ ਸ਼ਰਮਾ ਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਵਿੱਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਪਬਲਿਕ ਦਿਲਾਸਾ ਦੇ ਮੁੱਖ ਸੰਪਾਦਕ ਸੁੱਭਦਰਸ਼ਨ, ਪੱਤਰਕਾਰ ਸੰਜੇ ਗਰਗ, ਕਾਂਗਰਸੀ ਆਗੂ ਦਿਨੇਸ਼ ਬੱਸੀ, ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ, ਮਾਰਵਾੜੀ ਟਰੱਸਟ ਤੋਂ ਟਰੱਸਟੀ ਸੁਨੀਲ ਗੁਪਤਾ, ਵਿਜੇ ਸਿੰਘਾਣੀਆ, ਨਟਖਟ ਸੇਵਾ ਦਲ ਦੇ ਸੁਧੀਰ ਸ਼ਰਮਾ, ਸਤਿਆਵੀਰ ਚੌਧਰੀ, ਬਲਵਿੰਦਰ ਸਿੰਘ ਐਡਨ, ਸਾਬ੍ਹ ਸਿੰਘ ਟਰੱਕਾਂਵਾਲਾ, ਸੂਰਜ ਪ੍ਰਕਾਸ਼ ਕਮਲੇਸ਼ ਤੇ ਪੱਤਰਕਾਰ ਭਾਈਚਾਰਾ ਸ਼ਾਮਲ ਸੀ। ਮ੍ਰਿਤਕ ਵਰਿੰਦਰ ਸ਼ਰਮਾ ਆਪਣੇ ਪਿੱਛੇ ਧਰਮ ਪਤਨੀ ਤੇ ਦੋ ਬੇਟੇ ਛੱਡ ਗਏ ਹਨ।
ਅਦਾਰਾ ਪੰਜਾਬ ਪੋਸਟ ਪ੍ਰਮਾਤਮਾ ਦੇ ਚਰਨਾਂ `ਚ ਜਾ ਬਿਰਾਜੇ ਵਰਿੰਦਰ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੋਇਆ ਦਵਿੰਦਰ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਰਿੰਦਰ ਸ਼ਰਮਾ ਨਮਿਤ ਰਸਮ ਕਿਰਿਆ 3 ਮਾਰਚ ਸ਼ੁਕਰਵਾਰ ਬਾਅਦ ਦੁਪਹਿਰ 2.00 ਵਜੇ ਬੜ੍ਹਾ ਰਘੂਨਾਥ ਮੰਦਿਰ ਚੌਕ ਫੁਆਰਾ ਵਿਖੇ ਹੋਵੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media