ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਸਰਦ ਰੁੱਤ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ 200 ਦੇ ਕਰੀਬ ਕੱਪੜੇ ਵੰਡਣ ਮੌਕੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ 100 ਫੁੱਟੀ ਰੋਡ, ਆਵਾ ਬਸਤੀ ਵਿਖੇ ਰਹਿ ਰਹੇ ਝੁੱਗੀਆਂ ਝੌਪੜੀਆਂ ਵਿੱਚ ਕਈ ਔਰਤਾਂ ਅਤੇ ਬੱਚਿਆ ਨੂੰ 200 ਦੇ ਕਰੀਬ ਘਰੇਲੂ ਵਰਤਣ ਵਾਲੇ ਕੱਪੜੇ ਦਿੱਤੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਸਰ ਘਰਾਂ ਵਿੱਚ ਲੋਕਾਂ ਕੋਲ ਕੱਪੜੇ ਵਰਤੋ ਵਿੱਚ ਨਾ ਹੋਣ ਕਾਰਨ ਕਿਸੇ ਕੰਮ ਨਹੀ ਆਉਦੇ ਹਨ।ਉਹ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇੇ ਕਿਸੇ ਗਰੀਬ ਦਾ ਭਲਾ ਕਰ ਸਕਦੇ ਹਨ। ਸੁਸਾਇਟੀ ਪ੍ਰਧਾਨ ਵੱਲੋ ਕੱਪੜੇ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਪ੍ਰੀਤਪਾਲ ਸਿੰਘ ਪ੍ਰੈਸ ਸਕੱਤਰ, ਮਾਸਟਰ ਮਾਨ ਸਿੰਘ, ਵਕੀਲ ਸਿੰਘ ਆਦਿ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media