Friday, September 25, 2026

ਬੱਚਿਆਂ ਲਈ ਚਾਨਣ ਦਾ ਸਰੋਤ ਬਣੀ ਸਿਮਰਨ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਦਿਨੀ ਸਥਾਨਕ ਸ਼ਹਿਰ ਦੇ ਹੋਟਲ ਵਿਚ ਹੈਲਨ ਕੇੇਲਰ ਅਕੈਡਮੀ ਦੁਆਰਾ ਬੱਚਿਆਂ ਦੀ ਪ੍ਰਤਿਭਾ ਪ੍ਰਤੀ ਵਿਸ਼ਵ ਪ੍ਰਤੀਯੋਗਤਾ ਕਰਵਾਈ ਗਈ, ਜਿਸ ‘ਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨ ਨੇ ਵੀ ਭਾਗ ਲੈ ਕੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ।PPN2102201702ਇਸ ਪ੍ਰਤੀਯੋਗਤਾ ਵਿਚ ਸਿਮਰਨ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਇਕ ਮਿੰਟ ਵਿਚ ਅਖਬਾਰ ਦੀ ਖਬਰ ਨੂੰ ਪੜ੍ਹ ਕੇ ਉਸ ਦੇ 18 ਸ਼ਬਦ ਲਿਖ ਕੇ ਜੱਜਾਂ ਨੂੰ ਵੀ ਹੈਰਾਨ ਕਰ ਦਿਤਾ, ਜਦਕਿ ਹੋਰ ਦਰਸ਼ਕ ਵੀ ਹੈਰਾਨ ਹੋਏ।ਇਸ ਬਣੇ ਨਵੇਂ ਰਿਕਾਰਡ ਨੂੰ ਵਿਸ਼ਵ ਰਿਕਾਰਡ ਕੰਨਸਟਰਕਸ਼ਨ ਪਾਵਰ ਆਪਣਾ ਨਾਮ ਦਰਜ ਕਰਵਾਇਆ।ਸਕੂਲ ਦੇ ਮੈਨੇਰਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚੀ ਦੂਜੇ ਬੱਚਿਆਂ ਲਈ ਵੀ ਚਾਨਣ ਦਾ ਸਰੋਤ ਬਣੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply