Monday, November 16, 2026

ਸੂਮਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਜਿਲਾ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ

ਗੁਰਦਾਸਪੁਰ, 21 ਫਰਵਰੀ (ਗਗਨਦੀਪ ਸਿੰਘ ਰਿਆੜ)- ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ  ਦਫਤਰ ਗੁਰਦਸਪੁਰ ਵਿਖੇ ਸੂਮਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਜਿਲਾ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੋਰਾਨ  ਜਨਵਰੀ  ਮਹੀਨੇ ਦੇ  ਕੰਮਾਂ ਦਾ ਜਾਇਜ਼ਾ  ਲਿਆ  ਗਿਆ।ਪੀ.ਐਚ.ਸੀ / ਸੀ.ਐਚ.ਸੀ ਪੱਧਰ `ਤੇ ਕੀਤੇ ਗਏ ਖਰਚੇ ਅਤੇ ਫੰਡਾਂ ਸਬੰਧੀ ਸਿਵਲ ਸਰਜਨ  ਡਾ. ਹਰਦੀਪ ਸਿੰਘ ਨੇ ਸੀਨੀਅਰ ਮੈਡੀਕਲ ਅਫਸਰਾਂ ਤੋ ਜਾਣਕਾਰੀ ਹਾਸਿਲ ਕੀਤੀ।ਉਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਹੋਮ ਡਲਿਵਰੀ  ਘਟਾਉਣ  ਲਈ ਅਤੇ  ਸਰਕਾਰੀ  ਸੰਸਥਾਗਤ ਜਣੇਪੇ  ਵਧਾਉਣ ਦੀ ਹਦਾਇਤ  ਕੀਤੀ ।ਉਹਨਾ ਨੇ ਕਿਹਾ ਕਿ  ਨਾਰਮਲ  ਡਲਿਵਰੀ ਹੋਣ `ਤੇ ਮਾਂ  ਨੂੰ 48 ਘੰਟੇ ਹਸਪਤਾਲ ਵਿਚ  ਰੱਖਣਾ ਯਕੀਨੀ ਬਣਾਇਆ ਜਾਵੇ।ਸੀਨੀਅਰ ਮੈਡੀਕਲ ਅਫਸਰਾਂ ਨੂੰ ਏ.ਐਨ.ਸੀ-3 ਚੈਕਅੱਪ 1009 ਪ੍ਰਤੀਸ਼ੱਤ ਕਰਨ ਦੀ ਹਦਾਇਤ ਕੀਤੀ।ਉਹਨਾ ਨੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਹਰ ਨਵਜੰਮੇ ਬੱਚੇ ਨੂੰ ਹੈਪਾਟਾਈਟਸ-ਬੀ ਅਤੇ ਬੀ.ਸੀ.ਜੀ ਦਾ ਟੀਕਾ ਲਗਾਉਣਾ 100 ਪ੍ਰਤੀਸ਼ਤ ਯਕੀਨੀ  ਬਣਾਇਆ ਜਾਵੇ।
ਇਸ  ਮੌਕੇ ਤੇ  ਡਾ. ਸਵਿੰਦਰ ਕੁਮਾਰ  ਹੰਸ, ਸਹਾਇਕ ਸਿਵਲ ਸਰਜਨ, ਡਾ. ਚਰਨਜੀਤ ਸਿੰਘ ਕਾਹਲੋ  ਜਿਲਾ  ਪਰਿਵਾਰ  ਭਲਾਈ  ਅਫਸਰ, ਡਾ. ਭਾਵਗ਼ਨਾ ਸ਼ਰਮਾ ਸਕੂਲ ਹੈਲਥ ਮੈਡੀਕਲ ਅਫਸਰ, ਅਮਰਜੀਤ ਸਿੰਘ  ਦਾਲਮ ਮਾਸ  ਮੀਡੀਆ  ਅਫਸਰ ਅਤੇ ਸਮੂਹ ਸੀਨੀਅਰ ਮੈਡੀਕਲ  ਅਫਸਰ  ਹਾਜਰ ਸਨ ।

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply