ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪੰਨ ਹੋਏ ਮਹਿਲਾਵਾਂ ਦੇ ਦੋ ਦਿਨਾਂ ਬੀ-ਡਵੀਜਨ ਨੈਟਬਾਲ ਇੰਟਰਕਾਲਜ ਮੁਕਾਬਲਿਆਂ ਦਾ ਚੈਂਪੀਅਨ ਤਾਜ ਸੰਤ ਹੀਰਾਦਾਸ ਕੇ.ਐਮ.ਵੀ ਕਾਲਜ ਕਾਲਾ ਸੰਘੀਆ ਕਪੂਰਥਲਾ ਟੀਮ ਦੇ ਸਿਰ ਸੱਜਿਆ।
ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੈ. ਡਾ. ਅਜੈਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਐਚ.ਐਸ ਰੰਧਾਵਾ ਦੀ ਦੇਖ-ਰੇਖ ਹੇਠ ਅਤੇ ਇੰਚਾਰਜ ਕੋਚ ਮਨਜੀਤ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਦੌਰਾਨ ਜੀ.ਐਨ.ਡੀ.ਯੂ ਦੇ ਅਧਿਕਾਰਤ ਖੇਤਰ ਚ ਆਉਂਦੇ 8 ਜ਼ਿਲ੍ਹਿਆਂ ਦੇ ਕਾਲਜਾਂ ਦੀਆਂ ਚੋਟੀ ਦੀਆਂ ਮਹਿਲਾ ਨੈਟਬਾਲ ਟੀਮਾਂ ਨੇ ਹਿੱਸਾ ਲੈ ਕੇ ਆਪਣੀ ਕਲਾਂ ਦਾ ਲੋਹਾ ਮਨਵਾਇਆ ਜਿਸ ਦੌਰਾਨ ਐਸ.ਐਚ.ਡੀ ਕੇ.ਐਮ.ਵੀ ਕਾਲਜ ਕਾਲਾ ਸੰਘੀਆਂ ਕਪੂਰਥਲਾ ਦੀ ਟੀਮ ਮੋਹਰੀ ਰਹੀ।ਜਦੋਂ ਕਿ ਪੰਡਿਤ ਮੋਹਨਦਾਸ ਐਸ.ਡੀ ਕਾਲਜ, ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਫਰਸਟ ਰਨਰਜ਼ ਅੱਪ ਰਹੀ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਇੰਚਾਰਜ ਕੋਚ ਮਨਜੀਤ ਸਿੰਘ ਤੇ ਸੇਵਾ ਮੁਕਤ ਅਧਿਕਾਰੀ ਪਿਸ਼ੌਰਾ ਸਿੰਘ ਧਾਰੀਵਾਲ ਨੇ ਅਦਾ ਕੀਤੀ।ਇਸ ਸਬੰਧੀ ਮਹਿਲਾ ਖੇਡ ਕਮੇਟੀ ਦੀ ਪ੍ਰਧਾਨ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇੰਟਰ ਕਾਲਜ, ਅੰਤਰ ਵਿਭਾਗੀ ਅਤੇ ਇੰਟਰਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਦੌਰਾਨ ਲੜਕੀਆਂ ਦਾ ਵੱਡੀ ਗਿਣਤੀ ਵਿੱਚ ਖੇਡ ਪ੍ਰਦਰਸ਼ਨ ਕਰਨਾ ਬਹੁਤ ਖੁਸ਼ੀ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਉੱਚ ਵਿੱਦਿਅਕ ਸੰਸਥਾਵਾਂ ਨੂੰ ਇਸ ਸਬੰਧੀ ਡੂੰਘੀ ਸੋਚ ਵਿਚਾਰ ਕਰਕੇ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੀ.ਐਨ.ਡੀ.ਯੂ ਖੇਡ ਕਮੇਟੀ ਇਸ ਲਈ ਵੱਚਨਬੱਧ ਹੈ।ਇਸ ਮੌਕੇ ਵਰਸ਼ਾ, ਨਮਰਤਾ, ਸ਼ਮਸ਼ੇਰ ਸਿੰਘ ਵਡਾਲੀ, ਸਵਿਤਾ, ਅਰੁਨਾ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media