ਜੰਡਿਆਲਾ ਗੁਰੂ, 26 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ +1 ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਦੇ ਮਾਣ ਸਤਿਕਾਰ ਨੂੰ ਮੁੱਖ ਰਖਦਿਆਂ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ।ਬੱਚਿਆਂ ਨੇ ਆਪਸ ਵਿੱਚ ਮਿਲਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਬੱਚਿਆਂ ਲਈ ਪਹੇਲੀਆਂ, ਨਾਟਕ ਰਾਹੀਂ ਵਿਦਿਆ ਦੀ ਜ਼ਰੂਰਤ ਤੇ ਰੋਸ਼ਨੀ ਪਾਈ ਗਈ।ਭੰਗੜਾ ਤੇ ਮਾਡਲਿੰਗ ਰਾਹੀਂ ਬੱਚਿਆਂ ਨੇ ਕਲਾ ਦੇ ਜੌਹਰ ਵਿਖਾਏ ।+2 ਦਾ ਵਿਦਿਆਰਥੀ ਗੁਰਕੀਰਤਨ ਸਿੰਘ ਮਿਸਟਰ ਸੇਂਟ ਸੋਲਜ਼ਰ ਚੁਣਿਆ ਗਿਆ।ਸਾਹਿਲਦੀਪ ਸਿੰਘ ਮਿਸਟਰ ਇਨੋਸੈਂਟ, ਪਰਮਵੀਰ ਸਿੰਘ ਮਿਸਟਰ ਪਾਪੂਲਰ, ਉਪਦੇਸ਼ ਕੌਰ ਮਿਸ ਚਾਰਮਿੰਗ, ਪ੍ਰਭਲੀਨ ਕੌਰ ਮੋਸਟ ਰਸਪੋਨਸੀਬਲ, ਸ਼ਭਨੂਰ ਕੌਰ ਡੋਲਰ ਸਮਾਈਲ ਚੁਣੀ ਗਈ ।ਸਟੇਜ ਦੀ ਸੰਚਾਲਨ ਨਵਤੇਜ ਸਿੰਘ, ਮਿਸਜ਼ ਕੰਮਲਜੀਤ ਕੌਰ ਨੇ ਕੀਤੀ ।
ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਪ੍ਰਿੰਸੀਪਲ ਜੇ. ਐਸ. ਰੰਧਾਵਾ ਨੇ ਬੱਚਿਆ ਨੂੰੁੰ ਆਪਣੀ ਜਿੰਦਗੀ ਦੇ ਅਗਲੇ ਪੜਾਅ ਵੱਲ ਕਦਮ ਚੁੱਕਣ ਤੇ ਜਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਤ ਕੀਤਾ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਰਦਾਸ ਵੀ ਕੀਤੀ ।ਇਸ ਮੌਕੇ ਸ਼੍ਰੀਮਤੀ ਮਮਤਾ ਅਰੋੜਾ, ਵਿਜੇ ਕੁਮਾਰ, ਪ੍ਰਵੀਨ ਨੰਦਾ, ਅਨੀਤਾ, ਬਲਰਾਮ ਦੱਤ, ਸੁਖਚੈਨ ਸਿੰਘ, ਸੁਪ੍ਰੀਤ ਕੌਰ, ਪਰਮਹੰਸ ਕੌਰ, ਗੁਰਪਿੰਦਰ ਕੌਰ, ਮੀਤਪਾਲ ਸਿੰਘ, ਹਰਵਿੰਦਰ ਸਿੰਘ, ਕੁਲਕਰਨ ਸਿੰਘ, ਰਵਰੂਪ ਸਿੰਘ, ਹਰਸਿਮਰਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media