ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) ਗੁਰੂ ਨਗਰੀ ਪੁੱਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਦੌਰਾਨ ਪੁੱਛੇ ਸਵਾਲਾਂ ਵਿੱਚ ਘਿਰਨ ਤੋਂ ਬਾਅਦ ਖੁਦ ਨੂੰ ਐਸ.ਵਾਈ.ਐਲ ਮੁੱਦੇ `ਤੇ ਇਨੈਲੋ ਨਾਲ ਚੱਲੇ ਆ ਰਹੇ ਦਹਾਕਿਆਂ ਬੱਧੀ ਪੁਰਾਣੇ ਸਬੰਧਾਂ ਨੂੰ ਤੋੜਣ ਦਾ ਦਾਅਵਾ ਕੀਤਾ ਹੈ। ਉਨਾਂ ਕਿਹਾ ਕਿ ਚੌਟਾਲਿਆਂ ਦੇ ਨਾਲ ਉਨਾਂ ਦਾ ਹੁਣ ਕੋਈ ਸਬੰਧ ਨਹੀ ਹੈ।ਆਪਣੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਅੱਜ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨਸਮਸਤਕ ਹੋਣ ਲਈ ਆਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ `ਤੇ ਅਕਾਲੀ ਦਲ ਬਾਦਲ ਨੇ ਲੰਮਾਂ ਸਮਾਂ ਪਹਿਰਾ ਦਿੱਤਾ ਹੈ ਅਤੇ ਹੁਣ ਵੀ ਪੰਜਾਬ ਦੇ ਪਾਣੀਆਂ ਦੀ ਪੂਰੀ ਰਾਖੀ ਕੀਤੀ ਜਾਵੇਗੀ।ਉਨਾਂ ਐਲਾਨ ਕੀਤਾ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਗੁਆਂਢੀ ਸੂਬੇ ਨੂੰ ਨਹੀ ਦਿੱਤੀ ਜਾਵੇਗੀ ਅਤੇ ਕਿਸੇ ਵੀ ਹਰਿਆਣਵੀਂ ਨੁੂੰ ਪੰਜਾਬ ਵਿੱਚ ਦਾਖਲ ਨਹੀ ਹੋਣ ਦਿੱੱਤਾ ਜਾਵੇਗਾ।
ਕਾਂਗਰਸ `ਤੇ ਨਿਸ਼ਾਨਾ ਸਾਧਦਿਆਂ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਤੀਸਰੀ ਵਾਰ ਹਾਰ ਦੇਖ ਕੇ ਘਬਰਾ ਗਏ ਹਨ।ਇਸ ਲਈ ਉਹ ਬੁਖਲਾਹਟ ਵਿੱਚ ਬੇਤੁਕੇ ਬਿਆਨ ਦੇ ਰਹੇ ਹਨ।ਦਿੱਲ਼ੀ ਚੋਣਾਂ ਬਾਰੇ ਉਨਾਂ ਕਿਹਾ ਕਿ ਦਿੱੱਲੀ ਦੀ ਸਿੱਖ ਸੰਗਤ ਭਲੀ-ਭਾਤ ਜਾਣਦੀ ਹੈ ਕਿ ਉਨਾਂ ਨੇ 84 ਵਿੱਚ ਵਾਾਪਰੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਹਮਾਇਤੀ ਸਰਨਾ ਭਰਾਵਾਂ ਦੀ ਮਦਦ ਕਰਨ ਹੈ ਜਾਂ ਸ਼੍ਰੋਮਣੀ ਅਕਾਲੀ ਦੇ ਹੱਕ ਵਿੱਚ ਫੱਤਵਾ ਦੇ ਕੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਲੀ ਪਾਰਟੀ ਦੀ ਜਿੱਤ ਤੇ ਮੌਹਰ ਲਗਾਉਂਣੀ ਹੈ।ਐਸ.ਵਾਈ.ਐਲ ਮੁੱਦੇ `ਤੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਨੇ ਇੰਦਰਾ ਗਾਂਧੀ ਦਾ ਭਰੋਸਾ ਜਿੱਤਣ ਲਈ ਪੰਜਾਬ ਦੇ ਪਾਣੀਆਂ ਨਾਲ ਗੱਦਾਰੀ ਕਰਦੇ ਹੋਏ ਆਪ ਨਹਿਰ ਨੂੰ ਟੱਕ ਲਗਾਇਆ ਸੀ।ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਹਿੱਤਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ ਇਸ ਬਾਰੇ ਪੰਜਾਬ ਦੇ ਲੋਕ ਭਲੀ ਭਾਤ ਜਾਣਦੇ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media