Tuesday, July 9, 2024

ਬਠਿੰਡਾ ਵਿਖੇ ਨਵੇਂ ਬਿਲਡਿੰਗ ਕੋਡ ਉਤੇ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਬੂਜਾ ਨਾਲੇਜ ਸੈਂਟਰ, ਬਠਿੰਡਾ ਵਿਖੇ ਇੱਕ ਰੋਜਾ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪੰਜਾਬ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ) ਉਤੇ ਪੰਜਵਾਂ ਆਯੋਜਿਨ ਮੌਕੇ ਇੰਡੀਅਨ ਇੰਸਚੀਚਿਊਟ ਆਫ ਆਰਕੀਟੇਕਟਸ (ਆਈ.ਆਈ.ਏ) ਅਤੇ ਨੈਸ਼ਨਲ ਇੰਸਚੀਚਿਊਟ ਆਫ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਦੁਆਰਾ ਸਾਂਝੇ ਤੌਰ ਉਤੇ ਅਜਿਹੇ ਕੁੱਲ 37 ਸਿਖਲਾਈ ਪ੍ਰੋਗਰਾਮਾਂ ਦਾ ਆਯੋਜਿਨ ਕੀਤਾ ਗਿਆ।PPN2702201705 ਇਨ੍ਹਾਂ ਵਰਕਸ਼ਾਪਾਂ ਨੂੰ ਯੂਨਾਈਟੇਡ ਨੇਸੰਨਸ ਡਿਵੈਲਪਮੈਂਟ ਪ੍ਰੋਗਰਾਮ, ਬਿਓਰੋ ਆਫ ਐਨਰਜੀ ਐਫੀਸੀਐਂਸੀ, ਪੇਡਾ ਅਤੇ ਗਲੋਬਲ ਇਨਵਾਇਰਮੇਂਟ ਫੰਡ ਦੁਆਰਾ ਵੀ ਸਮਰਥਨ ਦਿੱਤਾ ਜਾ ਰਿਹਾ ਹੈ।ਨਰੇਂਦਰ ਤੋਮਰ, ਇੰਜੀਨੀਅਰ, ਅੰਬੂਜਾ ਗਰੁੱਪ ਵਲੋਂ ਸਾਰਿਆਂ ਹਾਜ਼ਰੀਨਾਂ ਦਾ ਸੁਆਗਤ ਕੀਤਾ ਗਿਆ ਅਤੇ ਵਿਸ਼ੇ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਆਰਕੀਟੇਕਟ ਪੀ.ਪੀ.ਐਸ ਆਹਲੂਵਾਲੀਆ ਨੇ ਪੰਜਾਬ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ ਦੀਆਂ ਵੱਖ-ਵੱਖ ਵਿਸ਼ੇਸਤਾਵਾਂ ਉਤੇ ਆਪਣੇ ਵਿਚਾਰ ਰੱਖੇ।ਉਨ੍ਹਾਂ ਨੇ ਕਿਹਾ ਕਿ ‘‘ਕੋਡ, 500 ਵਰਗ ਮੀਟਰ ਜਾਂ ਜਿਆਦਾ ਦੇ ਫਲੋਰ ਏਰੀਆ ਵਿੱਚ ਸ਼ਸਰਤ ਲਾਗੂ ਹੋਵੇਗਾ।ਇਸ ਕੋਡ ਦੀ ਇੱਕ ਦਿਲਚਸਪ ਵਿਸ਼ੇਸਤਾ ਹੈ ਕਿ ਸਰਵਜਨਕ ਤੌਰ ਉਤੇ ਵੀ ਤਿੰਨ ਜਾਂ ਜਿਆਦਾ ਦਿਨਾਂ ਤੱਕ ਚੱਲਣ ਵਾਲੇ ਆਯੋਜਿਨ ਵਿੱਚ ਵੀ ਇਸ ਕੋਡ ਦਾ ਪਾਲਣ ਕਰਨਾ ਹੋਵੇਗਾ। ਇਸਦੇ ਨਾਲ ਹੀ ਇਹ ਵਰਤਮਾਨ ਤੌਰ ਉਤੇ ਨਿਰਮਿਤ ਭਵਨਾਂ ਵਿੱਚ ਵਿਸਤਾਰ ਜਾਂ ਬਦਲਾਵਾਂ ਉਤੇ ਲਾਗੂ ਹੋਣਗੇ। ਇਸ ਵਿੱਚ ਲਾਜ਼ਮੀ ਕੀਤਾ ਗਿਆ ਹੈ ਕਿ ਭਵਨਾਂ ਵਿੱਚ ਸਾਰੇ ਉਪਕਰਣ ਘੱਟ ਤੋਂ ਘੱਟ ਤਿੰਨ ਸਟਾਰ ਰੇਟਿਡ ਹੋਣਗੇ।’’
ਅਕਸ਼ੇ ਕੁਮਾਰ ਗੁਪਤਾ ਬੀਈਈ ਦੇ ਮਾਸਟਰ ਟ੍ਰੇਨਰ ਨੇ ਹੀਟਿੰਗ, ਵੇਂਟੀਲੇਸ਼ਨ, ਏਅਰ-ਕੰਡੀਸ਼ਨਿੰਗ, ਲਾਇਟਿੰਗ ਅਤੇ ਪੰਪਿੰਗ ਆਦਿ ਵਿੱਚ ਊਰਜਾ ਦੀ ਬਚਤ ਦੇ ਵੱਖ-ਵੱਖ ਹੱਲਾਂ ਦੇ ਬਾਰ, ਜੋਰ ਦੇ ਕੇ ਕਿਹਾ ਕਿ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਵਾਲੇ ਭਵਨਾਂ ਨੂੰ ਡਿਜ਼ਾਇਨ ਕਰਨ ਦੀ ਜਰੂਰਤ ਹੈ। ਮੱਖਣ ਲਾਲ, ਸੀਨੀਅਰ ਮੈਨੇਜਰ, ਪੇਡਾ ਨੇ ਸੂਬੇ ਵਿੱਚ ਊਰਜਾ ਬਚਤ ਅਤੇ ਬਚਾਅ ਦੇ ਸਬੰਧ ਵਿੱਚ ਪੇਡਾ ਦੀ ਭੂਮਿਕਾ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ। ਆਰਕੀਟੇਕਟ ਅਨਮੋਲ ਪਪਨੇਜਾ, ਚੇਅਰਮੈਨ, ਇੰਡੀਅਨ ਇੰਸਚੀਚਿਊਟ ਆਫ ਆਰਕੀਟੇਕਟਸ, ਬਠਿੰਡਾ ਸਬ ਸੈਂਟਰ ਨੇ ਪ੍ਰੋਗਰਾਮ ਦੇ ਥੀਮ ਦੇ ਬਾਰੇ ਵਿੱਚ ਦੱਸਿਆ। ਨੈਸ਼ਨਲ ਇੰਸਚੀਚਿਊਟ ਆਫ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਦੇ ਵੱਲੋਂ ਅਸ਼ੀਸ ਕਪੂਰ ਨੇ ਵੀ ਹਾਜਰ ਐਕਸਪਰਟਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਪੰਜਾਬ ਸੂਬੇ ਦੇ ਲਈ ਇਸ ਉਪਯੋਗੀ ਕੋਡ ਦੇ ਮਹੱਤਵ ਨੂੰ ਸਾਹਮਣੇ ਰੱਖਿਆ।ਇੰਜੀਨੀਅਰ ਕਿਸ਼ਨ ਖੱਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਪੇਡਾ ਵਿੱਚ ਨਵੇਂ ਸਥਾਪਿਤ ਕੀਤੇ ਗਏ ਈਸੀਬੀਸੀ ਸੈਲ ਦੁਆਰਾ ਇਸ ਕੋਡ ਨੁੂੰ ਪੰਜਾਬ ਭਰ ਵਿੱਚ ਲਾਗੂ ਕੀਤੇ ਜਾਣ ਸਬੰਧੀ ਚੁੱਕੇ ਜਾ ਰਹੇ ਕਦਮਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ।ਪ੍ਰੋ. ਜਤਿੰਦਰ ਕੌਰ ਨੇ ਭਵਨਾਂ ਵਿੱਚ ਊਰਜਾ ਦੀ ਬਚਤ ਦੇ ਅਲੱਗ-ਅਲੱਗ ਹੱਲਾਂ ਉਤੇ ਇੱਕ ਪ੍ਰੇਂਜੇਂਟੇਸ਼ਨ ਵੀ ਦਿੱਤੀ।
ਇਸ ਪ੍ਰੋਗਰਾਮ ਵਿੱਚ 100 ਤੋਂ ਜਿਆਦਾ ਪ੍ਰੋਫੈਸ਼ਨਲ ਸ਼ਾਮਿਲ ਹੋਏ ਜਿਨ੍ਹਾਂ ‘ਚ ਆਰਕੀਟੇਕਟਸ, ਇੰਜੀਨੀਅਰਸ, ਬਿਲਡਰਸ, ਡਿਵੈਲਪਰਸ ਅਤੇ ਅਰਬਨ ਲੋਕਲ ਬਾਡੀਜ਼ ਦੇ ਅਧਿਕਾਰੀ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ।    ਪੰਜਾਬ ਸਰਕਾਰ ਦੁਆਰਾ ਜੂਨ 2016 ਵਿੱਚ ਇਸ ਨੂੰ ਅਧਿਸੂਚਿਤ ਕੀਤਾ ਗਿਆ। ਪੇਡਾ ਦਾ ਟੀਚਾ ਹੈ ਕਿ ਇਸ ਕੋਡ ਨੂੰ ਅਗਲੇ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਜਾਵੇਗਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply