Wednesday, June 10, 2026

ਸਰਨਾ ਦਾ ਇਕਰਾਰਨਾਮਾ, ਪੰਥ ਨਾਲ ਗੱਦਾਰੀ – ਦਿੱਲੀ ਕਮੇਟੀ

parminder-pal-singhਨਵੀਂ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ 1984 ਸਿੱਖ ਕਤਲੇਆਮ ਦੇ ਕਥਿਤ ਆਰੋਪੀ ਸੱਜਣ ਕੁਮਾਰ ਨੂੰ ਸਿਰੋਪਾ ਪਾਉਣ ਦੀ ਗੱਲ ਮੀਡੀਆ ਦੇ ਸਾਹਮਣੇ ਸਵੀਕਾਰ ਕਰਨ ਤੇ ਸਿਆਸਤ ਭੱਖ ਗਈ ਹੈ।ਦਰਅਸਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਨਾ ਨੇ ਸੱਜਣ ਨੂੰ ਸਿਰੋਪਾ ਦਿੱਤੇ ਜਾਣ ਦੇ ਪਿੱਛੇ ਕਾਂਗਰਸ ਸਰਕਾਰ ਤੋਂ ਅਨੰਦ ਮੈਰਿਜ ਐਕਟ ਅਤੇ ਕਾਲੀ ਸੂਚੀ ’ਤੇ ਦਿੱਲੀ ਕਮੇਟੀ ਵੱਲੋਂ ਕਰਵਾਏ ਗਏ ਕਾਰਜਾਂ ਨੂੰ ਮੁੱਖ ਕਾਰਨ ਦੇ ਤੌਰ ਤੇ ਗਿਣਾਇਆ ਸੀ।ਦਿਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਇਕਰਾਰਨਾਮੇ ਨੂੰ ‘ਪੰਥ ਦੇ ਨਾਲ ਗੱਦਾਰੀ ਅਤੇ ਕਾਤਿਲਾਂ ਦੇ ਨਾਲ ਸਾਂਝੇਦਾਰੀ’ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤਕ ਅਕਾਲੀ ਦਲ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਸੀ ਕਿ ਸਰਨਾ ਨੇ ਹਮੇਸ਼ਾ ਕਾਤਿਲਾਂ ਦਾ ਸਾਥ ਦਿੱਤਾ ਹੈ ਪਰ ਸਰਨਾ ਵੱਲੋਂ ਹੁਣ ਇਸ ਗੱਲ ਨੂੰ ਮੰਨਣ ਤੋਂ ਬਾਅਦ ਸ਼ਕ ਦੀ ਗੁੰਜਾਇਸ਼ ਖਤਮ ਹੋ ਗਈ ਹੈ।ਅਖੀਰ ਕਿਉਂ ਸਰਨਾ ਨੇ ਆਪਣੇ 12 ਸਾਲ ਦੇ ਕਾਰਜਕਾਲ ਦੌਰਾਨ ਪੀੜਤਾਂ ਅਤੇ ਗਵਾਹਾਂ ਨੂੰ ਸੰਭਾਲਣ ਦੀ ਥਾਂ ਕਾਤਿਲਾਂ ਨੂੰ ਪਨਾਹ ਦੇਣ ਨੂੰ ਪੰਥਕ ਜਿੰਮੇਵਾਰੀ ਸਮਝਿਆ ਸੀ।ਅਨੰਦ ਮੈਰਿਜ਼ ਐਕਟ ਦਾ ਕਾਰਜ ਸਰਨਾ ਵੱਲੋਂ ਕਰਵਾਉਣ ਦੇ ਕੀਤੇ ਗਏ ਦਾਅਵੇ ਨੂੰ ਚੁਨੌਤੀ ਦਿੰਦੇ ਹੋਏ ਉਨ੍ਹਾਂ ਨੇ ਇਸ ਸੰਬੰਧੀ ਦਿੱਲੀ ਕਮੇਟੀ ਵੱਲੋਂ ਮੰਤਰਾਲੇ ਨਾਲ ਕੀਤੇ ਗਏ ਪੱਤਰ ਵਿਹਾਰ ਨੂੰ ਜਨਤਕ ਕਰਨ ਦੀ ਵੀ ਗੱਲ ਕਹੀ।
ਉਨ੍ਹਾਂ ਦੱਸਿਆ ਕਿ ਅਨੰਦ ਮੈਰਿਜ਼ ਐਕਟ ਦੇ ਲਈ ਲੜਾਈ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਲੜੀ ਸੀ ਅਤੇ ਕਾਲੀ ਸੂਚੀ ਤੋਂ ਦਿੱਲੀ ਕਮੇਟੀ ਨੇ ਹਾਲ ਹੀ ਵਿਚ 225 ਨਾਂ ਹਟਵਾਏ ਹਨ।ਉਨ੍ਹਾਂ ਨੇ ਕਾਤਿਲਾਂ ਨੂੰ ਸਿਰੋਪਾ ਪਾਉਣ ਦੀ ਮਜਬੂਰੀ ਦੇ ਪਿੱਛੇ ਸਰਨਾ ਪਰਿਵਾਰ ਵੱਲੋਂ ਕਾਂਗਰਸ ਸਰਕਾਰਾਂ ਤੋਂ ਚੁੱਕੇ ਗਏ ਵਪਾਰਿਕ ਫਾਇਦਿਆਂ ਨੂੰ ਮੁੱਖ ਕਾਰਨ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply