Sunday, August 9, 2026

ਹੜ੍ਹਤਾਲ ਦੇ ਚਲਦੇ ਸ਼ਹਿਰ ਦੇ ਸਰਕਾਰੀ ਬੈਂਕ ਰਹੇ ਬੰਦ

PPN2802201706ਫਾਜ਼ਿਲਕਾ, 28 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਯੂਨਾਈਟਿਡ ਫੋਰਮ ਆਫ਼ ਯੂਨੀਅਨਸ ਵੱਲੋਂ ਮੰਗਾਂ ਨੂੰ ਲੈਕੇ ਕੀਤੀ ਜਾਣ ਵਾਲੀ ਇੱਕ ਦਿਨਾਂ ਦੇਸ਼ ਵਿਆਪੀ ਹੜ੍ਹਤਾਲ ਦੇ ਲਈ ਦਿੱਤੇ ਸੱਦੇ ਦੇ ਤਹਿਤ ਅੱਜ ਇਲਾਕੇ ਦੇ ਸਾਰੇ ਸਰਕਾਰੀ ਬੈਂਕ ਪੂਰੀ ਤਰ੍ਹਾਂ ਨਾਲ ਬੰਦ ਰਹੇ। ਹੜ੍ਹਤਾਲ ਕਾਰਨ ਅੱਜ ਫਾਜ਼ਿਲਕਾ ਸ਼ਹਿਰ ਦੇ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਦੇਨਾ ਬੇਂਕ, ਬੈਂਕ ਆਫ਼ ਬਡੋਦਾ, ਸੈਂਟ੍ਰਲ ਬੈਂਕ ਆਫ਼ ਇੰਡੀਆ, ਓਰੀਅੰਟਲ ਬੈਂਕ, ਪੰਜਾਬ ਐਂਡ ਸਿੰਧ ਬੇਂਕ, ਇਲਾਹਾਬਾਦ ਬੈਂਕ, ਪਟਿਆਲਾ ਬੈਂਕ, ਕੈਨਰਾ ਬੇਂਕ ਅਤੇ ਹੋਰ ਬੈਂਕ ਬੰਦ ਰਹੇ।ਬੈਂਕ ਬੰਦ ਰਹਿਣ ਕਾਰਨ ਸ਼ਹਿਰ ਵਾਸੀਆਂ, ਵਪਾਰੀਆਂ ਅਤੇ ਆਲੇ ਦੁਅਲੇ ਦੇ ਪਿੰਡਾਂ ਤੋਂ ਬੈਂਕਾਂ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply