Thursday, June 25, 2026

ਦਲਿਤ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਬਾਰੇ ਗਾਲੀ ਗਲੋਚ ਤੇ ਜਾਤੀਸੂਚਕ ਸ਼ਬਦ ਵਰਤਣੇ ਨਿੰਦਣਯੋਗ- ਸੱਭਰਵਾਲ

PPN2802201713ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪਸੋਟ- ਹਰਿੰਦਰ ਪਾਲ ਸਿੰਘ)- ਭਗਵਾਨ ਵਾਲਮੀਕੀ ਸ਼ਕਤੀ ਸੰਗਠਨ ਹਮੇਸ਼ਾਂ ਜੁਲਮ ਦੇ ਖਿਲਾਫ ਲੜਦਾ ਆਇਆ ਹੈ ਅਤੇ ਹੁਣ ਵੀ ਜਾਲਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਦੇਵ ਸਿੰਘ ਸੱਭਰਵਾਲ ਜਿਲ੍ਹਾ ਮੀਤ ਪ੍ਰਧਾਨ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਬੀਤੇ ਦਿਨੀਂ ਗਲੀ ਕਸ਼ਮੀਰੀਆਂ ਵਿੱਚ ਦੋ ਧਿਰਾਂ ਦੀ ਲੜਾਈ ਦੋਰਾਨ ਇਕ ਧਿਰ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਬਲਵਿੰਦਰ ਸਿੰਘ ਦੇ ਖਿਲਾਫ ਕਵਰੇਜ਼ ਕਰਨ `ਤੇ ਗਾਲੀ ਗਲੋਚ ਅਤੇ ਜਾਤੀਸੂਚਕ ਸ਼ਬਦ ਵਰਤਣੇ ਅਤਿ ਨਿੰਦਣਯੋਗ ਹਨ।ਉਹਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਧਾਨ ਨਾਲ ਗੱਲ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਉਹਨਾਂ ਨਾਲ, ਹਰਜਿੰਦਰ ਸਿੰਘ, ਜਸਪਾਲ, ਸੋਨੂ ਗਿੱਲ, ਬਿੱਟੂ ਗਿੱਲ, ਪਰਮਿੰਦਰ ਸਿੰਘ, ਵਿੱਕੀ, ਟੀਟੂ, ਜੋਬਨਦੀਪ ਸਿੰਘ, ਸੰਦੀਪ ਸਿੰਘ ਆਦਿ ਮੋਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply