ਖਡੂਰ ਸਾਹਿਬ (ਤਰਨਤਾਰਨ), 28 ਫਰਵਰੀ (ਪੰਜਾਬ ਪੋਸਟ ਬਿਊਰੋ)- ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਚ ਹੋਏ ਦੂਸਰੇ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕਪ ਵਿਚ ਬੜੇ ਫਸਵੇਂ ਮੁਕਾਬਲੇ ਵਿਚ ਸੰਤ ਬਾਬਾ ਮਹਿੰਦਰ ਸਿੰਘ ਕਬੱਡੀ ਕਪ ਰਿਤੜਾ ਦੀ ਟੀਮ ਜੇਤੂ ਰਹੀ ਜਦਕਿ ਬਾਬਾ ਸੁਖਚੈਨ ਦਾਸ ਕਬੱਡੀ ਕਪ ਸ਼ਾਹਕੋਟ ਦੀ ਟੀਮ ਰਨਰਅਪ ਰਹੀ। ਇਸ ਟੂਰਨਾਂਮੈਂਟ ਵਿਚ ਬੈਸਟ ਰੇਡਰ ਦਾ ਖਿਤਾਬ ਅਮਨ ਲੰਬੜ ਅਤੇ ਬੈਸਟ ਜਾਫੀ ਦਾ ਖਿਤਾਬ ਅਤੇ ਇਨਾਮ ਸ਼ਕਤੀਮਾਨ ਨੇ ਜਿੱਤਿਆ। ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਨਿਸ਼ਾਨ ਏ ਸਿੱਖੀ ਟਰਸਟ ਅਤੇ ਐਨ. ਆਰ. ਆਈ. ਖੇਡ ਪ੍ਰੇਮੀਆ ਦੇ ਸਹਿਯੋਗ ਨਾਲ ਖਡੂਰ ਸਾਹਿਬ ਸਰਕਾਰੀ ਖੇਡ ਸਟੇਡੀਅਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਕਨਵੀਨਰ ਬਲ ਮਲਕੀਅਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਇਸ ਕਬੱਡੀ ਕਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅੰਤਰਰਾਸ਼ਟਰੀ ਟੀਮਾਂ ਨੇ ਭਾਗ ਲਿਆ।
ਜਦਕਿ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਕਬੱਡੀ ਪ੍ਰੇਮੀਆਂ ਤੋਂ ਇਲਾਵਾ ਬਾਹਰਲੇ ਮੁਲਕਾਂ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲੈ ਕੇ ਕਬੱਡੀ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਇਸ ਅੰਤਰਰਾਸ਼ਟਰੀ ਕਬੱਡੀ ਕਪ ਦੀ ਜੇਤੂ ਟੀਮ ਨੂੰ 1 ਲੱਖ 51 ਹਜ਼ਾਰ ਅਤੇ ਰਨਰਅਪ ਟੀਮ ਨੂੰ ਇੱਕ ਲੱਖ 1 ਹਜ਼ਾਰ ਰੁਪਈਏ ਦਿਤੇ ਗਏ ਜਦਕਿ ਐਨ.ਆਰ.ਆਈ ਖੇਡ ਪ੍ਰੇਮੀਆਂ ਵਲੋਂ ਬੈਸਟ ਰੇਡਰ ਅਮਨ ਲੰਬੜ ਅਤੇ ਬੈਸਟ ਜਾਫੀ ਸ਼ਕਤੀਮਾਨ ਨੂੰ ਮੋਟਰਸਾਇਕਲ ਇਨਾਮ ਵਜੋ ਦਿਤੇ ਗਏ।

ਇਸ ਮੌਕੇ ਇੰਦਰਜੀਤ ਸਿੰਘ ਬਲ, ਆੜਤੀ ਬਲਬੀਰ ਸਿੰਘ ਆਹਲੂਵਾਲੀਆ ਗੋਇੰਦਵਾਲ, ਇਕਬਾਲ ਸਿੰਘ ਮਠਾਰੂ ਜਨਰਲ ਸਕੱਤਰ, ਇੰਦਰਜੀਤ ਸਿੰਘ ਧੁੱਗਾ, ਸੁਖਦੇਵ ਸਿੰਘ ਬਾਜਵਾ ਆਸਟੇਰੀਆ, ਦਿਲਬਾਗ ਸਿੰਘ ਕਨੇਡਾ, ਗੁਰਨਾਮ ਸਿੰਘ ਹੋਠੀ, ਅੰਤਰਰਾਸ਼ਟਰੀ ਕੁਮੈਂਟਰ ਅਮਨ ਲੋਪੋ, ਰੁਪਿੰਦਰ ਜਲਾਲ, ਰਾਜਨ ਖੰਨਾ ਮੁੰਬਈ, ਰਾਜੂ ਰਾਗੜਪੁਰ, ਗੁਰਵਿੰਦਰ ਸਿੰਘ ਗਰੇਵਾਲ, ਦਿਨੇਸ਼ ਸ਼ਰਮਾ ਕਨੇਡਾ, ਕਰਨ ਘੁਮਾਣ, ਜਗਦੀਪ ਸਿੰਘ ਸੰਧੂ, ਸੱਤਾ ਮੁਠੱਡਾ, ਦਾਰਾ ਮੁਠੱਡਾ, ਗੁਰਿੰਦਰ ਗਰੇਵਾਲ, ਗੋਲਡੀ ਆਹਲੂਵਾਲੀਆ ਗੋਇੰਦਵਾਲ, ਹਰਜੋਤ ਓਬਰਾਏ ਕਨੇਡਾ, ਮਨਬੀਰ ਔਜਲਾ ਕਨੇਡਾ, ਸੁਖਾ ਬਾਸੀ, ਜਸ ਸੋਹਲ, ਗੁਰਮੁਖ ਸਿੰਘ ਯੂ.ਐਸ ਏ ਆਦਿ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media