Sunday, October 6, 2024

ਭਾਈ ਘਨ੍ਹਈਆ ਜੀ ਮਿਸ਼ਨ ਵਲੋਂ ਅੱਖਾਂ ਦਾ ਫ਼੍ਰੀ ਚੈਕਅੱਪ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਨਵਤਾ ਦੀ ਸੇਵਾ ਵਿਚ ਪਿਛਲੇ 20 ਸਾਲ ਤੋਂ ਕੰਮ ਕਰ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵਲੋਂ ਸਿਵਲ ਸਰਜਨ ਦੀ ਮਨਜ਼ੂਰੀ ਉਪਰੰਤ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ ਨਿਊ ਪਵਨ ਨਗਰ ਸਥਿਤ ਸ੍ਰੀ ਕਰਤਾਰ ਚੰਦ ਮੈਮੋਰੀਅਲ ਫੀਜ਼ਿਓਥੈਰੇਪੀ ਸੈਂਟਰ ਪਵਨ ਨਗਰ ਦੇ ਸਹਿਯੋਗ ਨਾਲ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਸੁਸਾਇਟੀ ਦੀ ਪੈਟਰਨ ਡਾ. ਗੁਰਮੀਤ ਕੋਰ ਜੀ ਬਉਰਾ ਯੂ.ਕੇ ਵੱਲੋਂ ਕੀਤਾ ਗਿਆ ਜਦਕਿ ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਵੀ ਇਸ ਸਮੇਂ ਮੌਜੂਦ ਰਹੇੇ। PPN0703201701
ਚੇਅਰਮੇਨ ਭਾਈ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਗਰੀਬ, ਲੋੜਵੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਰੋਗੀਆਂ ਦੀ ਮਦਦ ਲਈ ਹਰ ਸਾਲ ਵੱਖ-ਵੱਖ ਥਾਵਾਂ ‘ਤੇ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ ਅਤੇ ਅੱਜ ਦੇ ਇਸ ਕੈਂਪ ਵਿੱਚ ਕੁਲ 555 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਡਾ. ਭੁਪਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਕੀਤਾ ਗਿਆ ਤੇ ਦਵਾਈਆਂ ਫ਼੍ਰੀ ਦਿੱਤੀਆਂ ਗਈਆਂ।ਉਨਾਂ ਕਿਹਾ ਕਿ 100 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਨ ਲਈ ਚੋਣ ਕੀਤੀ ਗਈ।ਜਿਨ੍ਹਾਂ ਦੀਆਂ ਅੱਖਾਂ ਦੇ ਆਪਰੇਸ਼ਨ ਟਾਂਕੇ ਤੋਂ ਬਿਨਾਂ ਲੈਂਜ਼ ਪਾ ਕੇ ਸੁਸਾਇਟੀ ਵਲੋਂ ਆਪਣੇ ਖਰਚੇ `ਤੇ ਸਥਾਨਕ ਨਿਰਮਲਜੋਤ ਆਈ ਹਸਪਤਾਲ ਤੋਂ ਕਰਵਾਏ ਜਾਣਗੇ।
ਇਸ ਕੈਂਪ ਵਿੱਚ ਪਿ੍ਰੰ. ਬਲਜਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ, ਜਸਬੀਰ ਸਿੰਘ ਸੇਠੀ ਜ. ਸਕੱਤਰ, ਚਰਨਜੀਤ ਸਿੰਘ ਵਾਲੀਆ, ਇੰਜ. ਦਰਸ਼ਨ ਸਿੰਘ ਚਾਨੀ ਸਾਬਕਾ ਪ੍ਰਧਾਨ, ਭਾਈ ਜਸਬੀਰ ਸਿੰਘ ਜੀ ਪੂਜਾਬ ਐਂਡ ਸਿੰਧ ਬੈਂਕ, ਸ੍ਰੀ ਪਵਨ ਕੁਮਾਰ, ਜੋਗਿੰਦਰ ਸਿੰਘ ਟੰਡਨ, ਰਣਬੀਰ ਸਿੰਘ ਰਾਣਾ, ਧਰਮ ਬੀਰ ਸਿੰਘ, ਪ੍ਰਿੰ. ਸਤਪਾਲ ਢੰਡ, ਜਗਮੋਹਨ ਸਿੰਘ ਦੁਆ, ਗੁਰਦੀਪ ਸਿੰਘ ਭੁੱਲਰ, ਬਲਦੇਵ ਸਿੰਘ, ਇੰਜ. ਇੰਦਰਜੀਤ ਸਿੰਘ, ਇੰਜ. ਹਰੀਸ਼ ਦੁੱਗਲ ਜੀ. ਐ ਭੋਲਾ, ਜੇ. ਐ ਬਾਵਾ ਆਦਿ ਹਾਜ਼ਰ ਹੋਏ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply