Monday, July 8, 2024

ਨਵ ਜੰਮੇ ਬੱਚੇ ਦੀ ਮੋਤ ਹੋਣ ਨਾਲ ਲੇਡੀਜ਼ ਡਾਕਟਰ `ਤੇ ਲੱਗੇ ਅਣਗਹਿਲੀ ਦੇ ਦੋਸ਼- ਕੀਤਾ ਚੱਕਾ ਜਾਮ

ਲਿਖਤੀ ਬਿਆਨ ਦੇ ਅਧਾਰ ਸਖਤ ਕਾਰਵਾਈ ਕੀਤੀ ਜਾਵੇਗੀ ਐਸ.ਐਮ.ਓ
ਹਰਚੋਵਾਲ (ਗੁਰਦਾਸਪੁਰ) 6 ਮਾਰਚ (ਗਗਨਦੀਪ ਸਿੰਘ ਰਿਆੜ) – ਡਿਲਵਰੀ ਕੇਸ ਦੋਰਾਨ ਲੇਡੀਜ਼ ਡਾਕਟਰ ਵੱਲੋ ਅਣਗਹਿਲੀ ਵਰਤ ਦੇ ਦੋਸ਼ `ਚ ਨਵ ਜੰਮੇ ਲੜਕੇ ਦੀ ਹੋਈ ਮੋਤ ਨਾਲ ਸਥਾਨਕ ਸਿਵਲ ਹਸਪਤਾਲ ਹਰਚੋਵਾਲ ਵਿਖੇ ਪੀੜਤ ਪਰਿਵਾਰ ਵੱਲੋ ਇਨਸ਼ਾਫ ਲੈਣ ਲਈ ਚੱਕਾ ਜਾਮ ਕਰ ਕੇ ਦੋਸ਼ੀ ਡਾਕਟਰ ਦੇ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਿਤਾ ਸੁਖਦੀਪ ਸਿੰਘ ਪੁੱਤਰ ਮੰਗਲ ਸਿੰਘ ਦੀ ਪਤਨੀ ਬਲਜੀਤ ਕੋਰ ਜੋ ਡਿਲਵਰੀ ਕੇਸ ਕਰਾਉਣ ਲਈ 3 ਮਾਰਚ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਆਈ ਹੋਈ ਸੀ ।PPN0703201702ਜੋ ਹਸਪਤਾਲ `ਚ ਡਿਉਟੀ ਦੋਰਾਨ ਲੇਡੀਜ਼ ਡਾ. ਸਹਿਲਜਾ ਜੁਲਕਾ ਨੇ ਕੇਸ ਕਰਨ ਦੀ ਬਜਾਏ ਅਣਗਹਿਲੀ ਵਰਤੀ। ਜਦ ਅੋਰਤ ਨੂੰ ਦਰਦਾਂ ਸੁਰੂ ਹੋ ਗਈਆਂ ਤਾਂ ਅੋਰਤ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ, ਪਰ ਕੋਈ ਮੈਡੀਕਲ ਸਹਾਇਤਾ ਨਹੀ ਦਿੱਤੀ ਗਈ ।ਜਿਸ ਨਾਲ ਨਵ ਜੰਮੇ ਲੜਕੇ ਦੀ ਜਨਮ ਦੋਰਾਨ ਹੀ ਮੋਤ ਹੋ ਗਈ । ਇਹ ਸਬੰਧੀ ਜਦ ਪੀੜਤ ਪਰਿਵਾਰ ਸਰਕਾਰੀ ਹਸਪਤਾਲ ਹਰਚੋਵਾਲ ਸੀਨੀਅਰ ਮੈਡੀਕਲ ਅਫਸਰ ਹਰਭਜਨ ਸਿੰਘ ਦੱਸਿਆ ਤਾਂ ਉਹਨਾਂ ਨੇ ਲਿਖਤੀ ਸ਼ਿਕਾਇਤ ਕਰਨ ਲਈ ਕਿਆ ਤਾਂ ।ਪੀੜਤ ਲੜਕੀ ਦੀ ਦਾਦੀ ਨਿਰਮਲਜੀਤ ਕੋਰ ਨੇ ਆਪਣੇ ਪਰਿਵਾਰ ਮੈਬਰਾਂ ਨਾਲ ਸਹਲਾਹ ਕਰ ਕੇ 104 ਹੈਲਪਲਾਈਨ ਤੇ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ, ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਇਨਸਾਫ ਨਾ ਮਿਲਿਆ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰਚੋਵਾਲ ਚੋਕ ਅੰਦਰ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ ।ਲੋਕਾਂ ਦੀ ਮੰਗ ਇਹ ਸੀ ਕਿ ਦੋਸ਼ੀ ਡਾਕਟਰ ਦੇ ਵਿਰੁੱਧ ਕਾਰਵਾਈ ਕਰਦਿਆਂ ਉਸ ਤਰੁੰਤ ਡਿਉਟੀ ਤੋ ਹਟਾ ਦਿੱਤਾ ਜਾਵੇ । ਇਸੇ ਦੌਰਾਨ ਮੋਕੇ `ਤੇ ਪੁੱਜੇ ਨਾਇਬ ਤਹਸੀਲਦਾਰ ਕਾਦੀਆਂ, ਐਸ.ਐਚ.ਓ ਸ੍ਰੀ ਹਰਗੋਬਿੰਦਪੁਰ ਅਮੋਲਕ ਸਿੰਘ, ਡੀ.ਐਸ.ਪੀ ਗੁਰਵਿੰਦਰ ਸਿੰਘ ਢਿਲ਼ੋ, ਐਸ.ਐਮ.ਓ ਹਰਭਜਨ ਸਿੰਘ ਨੇ ਮੋਕੇ `ਤੇ ਪਹੁੰਚ ਕੇ ਲੋਕਾਂ ਨੂਂੰ ਵਿਸਵਾਸ ਦਿਵਾਇਆ ਕਿ ਲਿਖਤੀ ਦਰਖਾਸਤ ਦੇ ਦਿਉ ਉਸ ਦੇ ਅਧਾਰ `ਤੇ ਦੋਸ਼ੀ ਡਾਕਟਰ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।
ਇਸ ਸਬੰਧੀ ਜਦ ਐਸ.ਐੰਮ.ਓ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਉਨਾ ਨੂੰ ਇਸ ਘਟਨਾ ਬਾਰੇ 104 ਹੇੈਲਪਲਾਈਨ ਤੋ ਫੋਨ ਆਇਆ ਹੈ, ਜਿਸ ਦੀੇ ਜਾਂਚ ਕੀਤੀ ਜਾ ਰਹੀ ਜੇਕਰ ਪੀੜਤ ਪਰਵਿਾਰ ਲਿਖਤੀ ਦਰਖਾਸਤ ਦਿੰਦਾ ਹੈ ਤਾਂ ਬੋਰਡ ਬਣਾ ਕੇ ਜਾਂਚ ਕਰਨ ਉਪਰੰਤ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਲੇਡੀਜ਼ ਡਾਕਟਰ ਨਾਲ ਸਪੰਰਕ ਕੀਤਾਂ ਗਿਆ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply