
ਬਟਾਲਾ, 21 ਜੂਨ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਸ੍ਰੀ ਅਜੀਤ ਕਮਲ ਦੀ ਕਾਵਿ ਪੁਸਤਕ ” ਹੂਕ” ਉਪਰ ਸਫ਼ਲ ਗੋਸ਼ਟੀ ਤੇ ਕਵੀ ਦਰਬਾਰ ਸਾਗਮ ਕਲੱਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਘੇ ਸ਼ਾਇਰ ਡਾ.ਰਵਿੰਦਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸਰਵ ਸ੍ਰੀ ਦੇਵਿੰਦਰ ਦੀਦਾਰ, ਡਾ.ਅਨੂਪ ਸਿੰਘ, ਜਸਵੰਤ ਹਾਂਸ, ਸੁੱਚਾ ਸਿੰਘ ਰੰਧਾਵਾ, ਬਾਬਾ ਬਾਜਵਾ, ਫ਼ਿਦਾ ਬਟਾਲਵੀ ਅਤੇ ਸੁਖਦੇਵ ਸਿੰਘ ਪ੍ਰੇਮੀ ਨੇ ਕੀਤੀ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ.ਅਨੂਪ ਸਿੰਘ ਨੇ ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆ ਕਿਹਾ ਕਿ ਸ੍ਰੀ ਅਜੀਤ ਕਮਲ ਦੀ ਸ਼ਾਇਰੀ ਪ੍ਰਗੀਤਕ ਰੰਗ ‘ਚ ਸਮਾਜਿਕ ਸਰੋਕਾਰਾਂ ਨਾਲ ਉਤ ਪ੍ਰੋਤ ਹੈ। ਵਿਅੰਗਾਤਮਕ ਪੇਸ਼ਕਾਰੀ ਰੀ ਵੀ ਇਸ ਦੀ ਇੱਕ ਪਛਾਣ ਹੈ। ਡਾ.ਸੈਮੂਅਲ ਗਿੱਲ ਨੇ ਆਪਣਾ ਪੇਪਰ ਪੇਸ਼ ਕਰਦਿਆ ਕਿਹਾ ਕਿ ”ਹੂਕ” ਵਿਚਲੀ ਕਵਿਤਾ ਸਵੈ ਤੋਂ ਸਮਾਜ ਤੱਕ ਦਾ ਸੁਹਜਾਤਮਕ ਸਫ਼ਰ ਹੈ। ਡਾ.ਨਰੇਸ਼ ਕੁਮਾਰ ਨੇ ਆਪਣੇ ਪੇਪਰ ਵਿੱਚ ਸ੍ਰੀ ਅਜੀਤ ਕਮਲ ਦੀ ਗਜ਼ਲਕਾਰੀ ਨੂੰ ਪੁਖ਼ਤਾ ਗ਼ਜ਼ਲ ਵੱਜੋਂ ਪ੍ਰਵਾਨ ਕੀਤਾ। ਵਿਚਾਰ ਚਰਚਾ ‘ਚ ਭਾਗ ਲੈਂਦਿਆਂ ਸ੍ਰੀ ਸੁਰਿੰਦਰ ਸਿੰਘ ਨਿਮਾਣਾ, ਤਲਵਿੰਦਰ ਕੌਰ, ਸੰਧੂ ਬਟਾਲਵੀ, ਸੁਲਤਾਨ ਭਾਰਤੀ, ਵਰਗਿਸ ਸਲਾਮਤ ਅਤੇ ਪ੍ਰਧਾਨਗੀ ਮੰਡਲਾਂ ਦੇ ਮੈਬਰਾਂ ਨੇ ਕਈ ਮੁੱਲਵਾਨ ਨੁਕਤੇ ਉਠਾਏ, ਜਿੰਨ੍ਹਾਂ ਦੇ ਉਤਰ ਪੇਪਰ ਲੇਖਕਾਂ ਨੇ ਤਰਕ ਯਕਤ ਨਾਲ ਪੇਸ਼ ਕੀਤੇ। ਸ੍ਰੀ ਅਜੀਤ ਕਮਲ ਨੇ ਜਿੱਥੇ ਆਪਣੇ ਕਾਵਿ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਉਥੇ ਆਪਣੀਆ ਤਾਜ਼ੀਆਂ ਰਚਨਾਵਾਂ ਸਰੋਤਿਆ ਨਾਲ ਸਾਂਝੀਆ ਕੀਤੀਆ। ਸੰਖੇਪ ਕਵੀ ਦਰਬਾਰ ਵਿੱਚ ਸਰਵ ਸ੍ਰੀ ਹਰਬੰਸ ਸਿੰਘ ਨਾਗੀ, ਹਰਭਜਨ ਖੇਮਕਰਨੀ, ਕਲਿਆਣ ਅੰਮ੍ਰਿਤਸਰੀ, ਸੂਬਾ ਸਿੰਘ ਖਹਿਰਾ, ਵਿਨੋਦ ਸ਼ਾਇਰ, ਸ੍ਰੀ ਰੋਜੀ ਸਿੰਘ, ਗੁਰਪ੍ਰਤਾਪ ਸਿੰਘ ਕਾਹਲੌਂ, ਰਾਜਪਾਲ ਬਾਠ, ਮਨਮੋਹਨ ਕਪੂਰ, ਚੰਨ ਬੋਲੇਵਾਲੀਆ, ਰਜ਼ਨੀਸ਼ ਭੱਟੀ, ਵਿਜੈ ਅਗਨੀਹੋਤਰੀ, ਨਰਿੰਦਰ ਸਿੰਘ ਸੰਘਾ, ਕੁਲਬਰ ਸਿੰਘ ਸੱਗੂ, ਸੰਧੂ ਬਟਾਲਵੀ, ਜਸਵੰਤ ਹਾਂਸ, ਸੁਲਤਾਨ ਭਾਰਤੀ, ਸੁੱਚਾ ਸਿੰਘ ਰੰਧਾਵਾ, ਫਿਦਾ ਬਟਾਲਵੀ, ਨਰਿੰਦਰ ਸਿੰਘ, ਅਮਰੀਕ ਸੰਘ, ਓਮ ਪ੍ਰਕਾਸ਼, ਨਿਰਮਲ ਸਿੰਘ ਮੱਲੀ, ਓਮ ਪ੍ਰਕਾਸ਼ ਭਗਤ, ਦੁਖਭੰਜਨ ਰੰਧਾਵਾ, ਵਰਗਿਸ ਸਲਾਮਤ, ਸੋਮ ਸਿੰਘ, ਪਰਮਜੀਤ ਕੌਰ, ਸਵਿੰਦਰ ਸਿੰਘ ਭਾਗੋਵਾਲੀਆ ਆਦਿ ਹਾਜ਼ਰ ਸਨ।
Punjab Post Daily Online Newspaper & Print Media