Thursday, March 19, 2026

ਗੁ: ਸਾਹਿਬ ਦਾ ਝਗੜਾ ਜਲਦੀ ਤੋਂ ਜਲਦੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ -ਕੁਲਦੀਪ ਸਿੰਘ

ਦਾਨ ਕੀਤੀ ਜਮੀਨ ‘ਤੇ ਫਿਰ ਕਿਹੜਾ ਹੱਕ-ਮਾਮਲਾ ਤਖ਼ਤ ਸਾਹਿਬ ਕੋਲ ਪਹੁੰਚਾਇਆ

PPN210605

ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਬੰਧਿਤ ਸਥਾਨਕ ਟੀਚਰ ਹੋਮ ਵਿਖੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਾਦ-ਵਿਵਾਦ ਕਾਰਨ ਸੰਗਤਾਂ ਵਲੋਂ ਬਣਾਈ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਣ ਕਰਦਿਆਂ ਚੇਅਰਮੈਨ ਕੁਲਦੀਪ ਸਿੰਘ ਢੱਲਾਂ, ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਸੈਕਟਰੀ ਗੁਰਦਰਸ਼ਨ ਸਿੰਘ ਕੈਸ਼ੀਅਰ, ਮਨਜੀਤ ਸਿੰਘ ਖਾਲਸਾ ਮੀਤ ਪ੍ਰਧਾਨ, ਜਗਮੇਲ ਸਿੰਘ ਐਡਵਾਈਜਰ, ਦਰਸ਼ਨ ਸਿੰਘ ਬਰਾੜ ਵਲੋਂ ਸਾਂਝੇ ਤੌਰ ‘ਤੇ ਲਿਖਤੀ ਬਿਆਨ ‘ਚ ਦੱਸਿਆ ਗਿਆ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਝਗੜਾ ਜਲਦੀ ਤੋਂ ਜਲਦੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਕਿਸਮ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਹ ਮਸਲਾ ਸਿੱਧੇ ਤੌਰ ‘ਤੇ ਮਾਨਯੋਗ ਅਦਾਲਤ ਵਿਚ ਵੀ ਲਿਜਾਇਆ ਜਾ ਸਕਦਾ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਵਿਸ਼ਵਕਰਮਾ ਮੋਟਰ ਮਾਰਕਿਟ ਸੁਸਾਇਟੀ ਨੇ ਢਿੱਲੋਂ ਪਰਿਵਾਰ ਵਲੋਂ 1975 ਵਿਚ 30 ਹਜਾਰ ਮੁਰਬਾ ਗਜ਼, ਖਸਰਾ ਨੰਬਰ 5458/2123 ਇਕਰਾਰ ਨਾਮੇ ‘ਚ ਲਿਖਿਆ ਗਿਆ ਜ਼ਮੀਨੇ ਦੇ ਸਾਰੇ ਪੈਸੇ 1978 ‘ਚ ਗਮਦੂਰ  ਸਿੰਘ ਢਿੱਲੋ ਦੀ ਲੈਟਰ ਪੈਡ ਤੇਂ ਢਿੱਲੋਂ ਪਰਿਵਾਰ ਵਲੋਂ ਰਸੀਦ ਲਿਖ ਕੇ ਦਿੱਤੀ ਗਈ। ਕਮੇਟੀ ਮੈਂਬਰਾਂ ਦੇ ਕਹਿਣ ਮੁਤਾਬਕ ਗੁਰਚੇਤ ਸਿੰਘ ਢਿੱਲੋਂ ਜੋ ਕਿ ਆਪਣੇ ਆਪ ਨੂੰ ਪ੍ਰਧਾਨ ਅਖਾਉਂਦਾ ਹੈ ਵਿਚ ਗੁਰਮਤਿ ਮਰਿਯਾਦਾ ਅਨੁਸਾਰ ਬਹੁਤ ਜਿਆਦਾ ਘਾਟਾਂ ਹਨ, ਜਿਸ ਕਾਰਨ ਸੰਗਤਾਂ ਨਾਲ ਅਕਸਰ ਤਕਰਾਰ ਰਹਿੰਦਾ ਹੈ। ਪਿਛਲੇ ਚਾਰ ਪੰਚ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਬਨਾਸ਼ ਸਿੰਘ ਸੋਢੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਸੰਬੰਧੀ ਸਮਾਗਮ ਕਰਵਾਏ ਜਾਂਦੇ ਹਨ ਜਿਸ ਕਾਰਨ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਸਵੇਰੇ ਸ਼ਾਮ ਭਾਰੀ ਗਿਣਤੀ ਵਿਚ ਸ਼ਿਰਕਤ ਕਰਦੀਆਂ ਹਨ। ਸੰਗਤਾਂ ਦੇ ਸਹਿਯੋਗ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਨਵੀਂ ਇਮਾਰਤ ਤਿਆਰ ਕਰਨ ਵਿਚ 65 ਲੱਖ ਦੇ ਕਰੀਬ ਰੁਪਏ ਖਰਚ ਕਰਕੇ ਨਵੀਂ ਦਿੱਖ ਦਿੱਤੀ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਲਈ ਇਕ ਦੁਕਾਨ ਜੋ ਕਿ ਗੁਰਦੁਆਰਾ ਸਾਹਿਬ ਵਿਚ ਆਉਂਦੀ ਸੀ ਦੀ ਖਰੀਦ ਚਾਰ ਲੱਖ 21 ਹਜ਼ਾਰ ਰੁਪਏ ‘ਚ ਕਰਕੇ ਗੁਰਦੁਆਰਾ ਸਾਹਿਬ ਨਾਲ ਜੋੜੀ ਗਈ। ਗੁਰਮਤਿ ਸਮਾਗਮ ਹੋਣ ਕਾਰਨ ਗੋਲਕ ਦੀ ਆਮਦਨ ਢਾਈ ਲੱਖ ਰੁਪਏ ਦੇ ਕਰੀਬ ਪਹੁੰਚਣ ਕਾਰਨ ਹੁਣ ਢਿੱਲੋਂ ਪਰਿਵਾਰ ਵਲੋਂ ਦਖ਼ਲ ਅੰਦਾਜੀ ਸ਼ੁਰੂ ਹੋ ਗਈ ਅਤੇ ਪਿਛਲੇ ਪੰਜ ਕੁ ਮਹੀਨਿਆ ਤੋਂ ਅਬਨਾਸ਼ ਸਿੰਘ ਸੋਢੀ ਤੋਂ ਜਬਰਨ ਪ੍ਰਧਾਨਗੀ ਖੋਹ ਕੇ ਗੁਰਚੇਤ ਸਿੰਘ ਢਿੱਲੋਂ ਆਪਣੇ ਸਾਥੀਆਂ ਨਾਲ ਗੋਲਕ ਦੀ ਮਾਇਆ ਆਪਣੇ ਘਰ ਲੈ ਜਾਣ ਲੱਗ ਪਿਆ ਅਤੇ ਸੰਗਤਾਂ ‘ਚ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ। ਇਸ ਵਿਰੋਧ ਦੇ ਕਾਰਨ ਸੰਗਤਾਂ ਵਲੋਂ 21 ਮੈਂਬਰੀ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਗੁਰਚੇਤ ਸਿੰਘ ਢਿੱਲੋਂ ਵਲੋਂ ਮੈਂਬਰਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਹਨ। ਗੁੰਡਾ ਅਨਸਰ ਗੁਰਦੁਆਰਾ ਸਾਹਿਬ ਵਿਚ ਬੈਠੇ ਹੋਏ ਹਨ। ਇਸ ਬਾਰੇ ਸੰਗਤਾਂ ਅਤੇ 21 ਮੈਂਬਰੀ ਕਮੇਟੀ ਵਲੋਂ ਸਾਰਾ ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਧਿਆਨ ‘ਚ ਲਿਆਂਦਾ ਗਿਆ ਹੈ ਜਿਨ੍ਹਾ ਨੇ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਸੰਗਤ ਦੀ ਹਰ ਮਦਦ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਜਸਵੀਰ ਸਿੰਘ, ਲਾਭ ਸਿੰਘ, ਬਲਵੰਤ ਸਿੰਘ, ਗੋਰਾ ਸਿੰਘ, ਸ਼ਮਸੇਰ ਸਿੰਘ, ਜਗਤਾਰ ਸਿੰਘ, ਜਸਵੰਤ ਸਿੰਘ, ਸਰਵਨ ਸਿੰਘ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਜਸਵਿੰਦਰ ਕੌਰ, ਇੰਦਰਜੀਤ ਕੌਰ, ਜਗਪਾਲ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਢਿੱਲੋਂ ਪਰਿਵਾਰ ਦਾ ਕਹਿੰਦਾ ਹੈ ਕਿ ਇਹ ਜ਼ਮੀਨ ਦਾਨ ‘ਚ ਦਿੱਤੀ ਗਈ ਹੈ ਅਤੇ ਸਾਡਾ ਹੱਕ ਬਣਦਾ ਹੈ ਸੋ ਜੋ ਚੀਜ਼ ਦਾਨ ਹੀ ਕਰ ਦਿੱਤੀ ਗਈ ਉਸ ਦਾ ਹੱਕ ਕਿਹੜੇ ਪਾਸੇ ਰਹਿ ਜਾਂਦਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply