Sunday, December 22, 2024

ਖਪਤਕਾਰ, ਭਵਿਖ ਦੀਆਂ ਜ਼ਰੂਰਤਾਂ ਲਈ ਕਣਕ ਤੇ ਦਾਲਾਂ ਦੀ ਅਗਾਊਂ ਬੁਕਿੰਗ ਵੈਬਸਾਈਟ ਤੇ ਕਰਵਾਉਣ ਡਾ. ਅਮਰੀਕ ਸਿੰਘ

PPN2603201712 ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕਿਸਾਨ ਬਾਜ਼ਾਰ ਵਿੱਚ ਕਿਸਾਨਾਂ ਦੁਆਰਾ ਤਿਆਰ ਗਰਮੀਆਂ ਦੀਆਂ ਤਿਆਰ ਸਬਜੀਆਂ ਅਤੇ ਦਾਲਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਹ ਵਿਚਾਰ ਡਾ ਅਮਰੀਕ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ,ਇੰਦਰਾ ਕਾਲੋਨੀ ਵਿਖੇ ਲਗਾਏ ਕਿਸਾਨ ਬਾਜ਼ਾਰ ਵਿੱਚ ਗੱਲਬਾਤ ਕਰਦਿਆਂ ਕਹੇ।ਅੱਜ ਲਗਾਏ ਗਏ ਚੌਦਵੇਂ ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ,ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ, ਪਵਨ ਕੁਮਾਰ, ਅਰੁਨ ਕੁਮਾਰ, ਮਿੱਤ ਸਿੰਘ ਅਤੇ ਹੋਰ ਕਿਸਾਨਾਂ ਵੱਲੋਂ ਵੱਲੋਂ ਸਟਾਲ ਲਗਾ ਕੇ ਸਬਜੀਆਂ, ਗੁੜ, ਖੁੰਭਾਂ, ਘਿਉ ਅਤੇ ਸਟਰਾਬੇਰੀ ਦੇ ਸਟਾਲ ਲਗਾ ਕੇ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਵੇਚੇੇ।
ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਮੌਸਮੀ ਤਬਦੀਲੀ ਕਾਰਨ ਗਰਮੀਆਂ ਦੀਆਂ ਸਬਜੀਆਂ ਕੁੱਝ ਦਿਨ ਪਿਛੇਤੀ ਹੋ ਗਈਆਂ ਹਨ,ਆਸ ਹੈ ਕਿ ਇੱਕ ਦੋ ਹਫਤਿਆਂ ਵਿੱਚ ਕਿਸਾਨਾਂ ਵੱਲੋਂ ਤਿਆਰ ਸਬਜੀਆਂ ਕਿਸਾਨ ਬਾਜ਼ਾਰ ਵਿੱਚ ਉਪਲਬਧ ਹੋ ਜਾਣਗੀਆਂ।ਉਨਾਂ ਕਿਹਾ ਕਿ ਕੁਝ ਸਮੇਂ ਬਾਅਦ ਕਿਸਾਨਾਂ ਵੱਲੋਂ ਕੁਦਰਤੀ ਤਰੀਕਿਆਂ ਨਾਲ ਤਿਆਰ ਦਾਲਾਂ ਜਿਵੇਂ ਛੋਲੇ ਅਤੇ ਮਸਰ ਬਾਜ਼ਾਰ ਨਾਲੋਂ ਸਸਤੇ ਭਾਅ ਤੇ ਉਪਲਬਧ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ  ਖੇਤ ਤੋਂ ਘਰ ਤੱਕ ਾਾਾ.ਡੳਰਮਟੋਹੋਮੲ.ਨੲਟ ਵੈਬਸਾਈਟ ਤੇ ਵੀ ਦਾਲਾਂ, ਜੈਵਿਕ ਕਣਕ, ਸਬਜੀਆਂ,ਬ ਾਸਮਤੀ ਦੇ ਚਾਵਲ ਆਦਿ ਆਨਲਾਈਨ ਉਪਲਬਧ ਹਨ। ਜਿਸ ‘ਤੇ ਕੋਈ ਵੀ ਖਪਤਕਾਰ ਆਪਣੀ ਜ਼ਰੂਰਤ ਅਨੁਸਾਰ ਬੁੱਕ ਕਰਵਾ ਸਕਦਾ ਹੈ।ਉਨਾਂ ਦੱਸਿਆ ਕਿ ਮੰਗ ਅਨੁਸਾਰ ਸੰਬੰਧਤ ਕਿਸਾਨ ਵੱਲੋਂ ਹੋਮ ਡਲਿਵਰੀ ਜਾਂ ਕਿਸਾਨ ਬਾਜ਼ਾਰ ਵਿੱਚ ਖਪਤਕਾਰ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ।PPN2603201713ਉਨਾਂ ਕਿਹਾ ਕਿ ਸਬਜੀਆਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਸਬਜੀਆਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਹੋਰ ਪਦਾਰਥ ਖ੍ਰੀਦਣ ਲਈ ਘਰ ਤੋਂ ਹੀ ਬੈਗ ਲੈ ਕੇ ਆਉਣ।ਖਪਤਕਾਰ ਅਸ਼ੋਕ ਤਰੇਹਣ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਸ਼ਾਮ ਨੂੰ ਲੱਗਣ ਨਾਲ ਖਪਤਕਾਰਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।ਉਨਾਂ ਮੰਗ ਕੀਤੀ ਕਿ ਫਲ ਅਤੇ ਦਾਲਾਂ ਵੀ ਕਿਸਾਨ ਬਾਜ਼ਾਰ ਵਿੱਚ ਮੁੱਹਈਆ ਕਰਵਾਈਆਂ ਜਾਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply