Friday, February 27, 2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਦਾ 20ਵਾਂ ਸਾਲਾਨਾ ਧੰਨਵਾਦ ਦਿਵਸ ਅਯੋਜਿਤ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)  ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਦਾ 20ਵਾਂ ਸਾਲਾਨਾ ਧੰਨਵਾਦ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਈਸਟ ਮੋਹਨ ਨਗਰ ਵਿਖੇ ਅਯੋਜਿਤ ਕੀਤਾ ਗਿਆ।PPN2903201702ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ ਭਾਈ ਹਰਿੰਦਰ ਸਿੰਘ ਰੋਮੀ, ਅਖੰਡ ਕੀਰਤਨੀ ਜੱਥਾ ਅਤੇ ਭਾਈ ਗੁਰਵਿੰਦਰ ਸਿੰਘ ਰਿੰਕੂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਡਾ. ਜਸਬੀਰ ਸਿੰਘ ਸਾਬਰ, ਸਾਬਕਾ ਪੋ੍ਰ. ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਅਜੋਕੇ ਸਮੇਂ ਵਿਸ਼ਵ ਪੱਧਰ `ਤੇ ਫੈਲੇ ਤਨਾਅ ਅਤੇ ਅਸ਼ਾਂਤੀ ਦੇ ਮਾਹੌਲ ਨੂੰ ਸੁਖਾਵਾਂ ਕਰਨ ਲਈ ਭਾਈ ਘਨ੍ਹਈਆ ਜੀ ਦਾ ਸੁਨੇਹਾ ਬਹੁਤ ਅਹਿਮ ਹੈ।ਇਸ ਲਈ ਦੇਸ਼ ਭਰ ਦੇ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿਚ ਭਾਈ ਘਨ੍ਹਈਆ ਜੀ ਦੇ ਜੀਵਨ ਅਤੇ ਉਪਦੇਸ਼ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਸੁਸਾਇਟੀ ਵਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੱਡੀਆਂ ਦੇ ਮਾਹਿਰ ਡਾ. ਹਰਦਾਸ ਸਿੰਘ ਸੰਧੂ ਨੂੰ ਉਨ੍ਹਾਂ ਵਲੋਂ ਮੈਡੀਕਲ ਖੇਤਰ ਅਤੇ ਸਮਾਜ ਸੇਵਿਕਾ ਬੀਬਾ ਸ਼ਰਨਜੀਤ ਕੌਰ ਪ੍ਰਧਾਨ ਸਵਾਬ ਚੈਰੀਟੇਬਲ ਸੰਸਥਾ ਨੂੰ ਸਮਾਜ ਭਲਾਈ ਕਾਰਜਾਂ ‘ਚ ਪਾਏ ਗਏ ਯੋਗਦਾਨ ਦੇ ਮੱਦੇਨਜ਼ਰ “ਭਾਈ ਘਨ੍ਹਈਆ ਜੀ ਸੇਵਾ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਸਰੂਪ ਸਿੰਘ ਸਾਬਕਾ ਆਈ.ਜੀ ਪੁਲਿਸ ਨੂੰ ਵੀ ਸੁਸਾਇਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਦਿੱਤਾ ਗਿਆ।
ਇਸ ਮੌਕੇ ਭਾਈ ਮਨਜੀਤ ਸਿੰਘ ਚੇਅਰਮੈਨ, ਡਾ. ਪਿ੍ਰੰ. ਬਲਜਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ, ਜਸਬੀਰ ਸਿੰਘ ਸੇਠੀ ਜਨਰਲ ਸਕੱਤਰ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਭੁਪਿੰਦਰ ਸਿੰਘ ਐਸਟੋਰੀਆ, ਰਵਿੰਦਰ ਸਿੰਘ ਆਰ.ਐਸ ਰਾਈਜ਼ ਮਿਲਜ਼, ਜਗਹਮੋਹਨ ਸਿੰਘ ਦੂਆ, ਡਾ. ਰਣਜੀਤ ਸਿੰਘ ਬੁਟਰ, ਡਾ. ਬਲਬੀਰ ਸਿੰਘ ਢਿੱਲੋਂ, ਡਾ. ਪ੍ਰਹਿਲਾਦ ਦੁੱਗਲ, ਡਾ. ਤੇਜਪਾਲ ਸਿੰਘ, ਇੰਜ. ਦਰਸ਼ਨ ਸਿੰਘ ਚਾਨੀ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਵਿੱਤ ਸਕੱਤਰ, ਡਾ. ਅਮਰੀਕ ਸਿੰਘ ਮੈਡੀਕਲ ਐਡਵਾਈਜ਼ਰ, ਅਵਤਾਰ ਸਿੰਘ ਟਰੱਕਾਂਵਾਲੇ ਸੀਨੀਅਰ ਡਿਪਟੀ ਮੇਅਰ, ਪਵਨ ਕੁਮਾਰ, ਰਣਬੀਰ ਸਿੰਘ ਰਾਣਾ, ਧਰਮਬੀਰ ਸਿੰਘ ਚੀਫ ਐਡਵਾਈਜ਼ਰ, ਜੋਗਿੰਦਰ ਸਿੰਘ ਟੰਡਨ, ਗੁਰਬਖਸ਼ ਸਿੰਘ ਬੱਗਾ, ਇੰਜ. ਇੰਦਰਜੀਤ ਸਿੰਘ, ਸਤਪਾਲ ਢੰਡੇ, ਚਰਨਜੀਤ ਸਿੰਘ ਵਾਲੀਆ, ਹਰਬਚਨ ਸਿੰਘ ਅਤੇ ਬਲਦੇਵ ਸਿੰਘ ਆਦਿ ਮੌਜੂਦ ਰਹੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply