ਸੰਦੌੜ, 28 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਦੌੜ ਇਲਾਕੇ ਦੀ ਉਘੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਕਮਲ ਦਾਸ ਜੀ ਸ਼ਿਵ ਮੰਦਿਰ ਸੰਦੌੜ ਵਾਲੇ ਜੋ ਕਿ ਬੀਤੇ ਦਿਨੀਂ ਗੁਰਪੁਰੀ ਸਿਧਾਰ ਗਏ ਸਨ, ਨੂੰ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ `ਚ ਸ਼ਿਵ ਮੰਦਿਰ ਸੰਦੌੜ ਵਿਖੇ ਸੇਜਲ ਅੱਖਾਂ ਨਾਲ ਸਮਾਧੀ ਦਿੱਤੀ ਗਈ।
ਬਾਬਾ ਕਮਲ ਦਾਸ ਜੀ 103 ਵਰ੍ਹਿਆਂ ਦੀ ਉਮਰ ਦੇ ਸਨ ਅਤੇ ਦੇਸ਼ ਵਿਦੇਸ਼ `ਚ ਉਨ੍ਹਾਂ ਦੇ ਹਜ਼ਾਰਾਂ ਸ਼ਰਧਾਲੂ ਸਨ। ਬਾਬਾ ਜੀ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਸ਼ਿਵ ਮੰਦਿਰ ਦੇ ਪਿਛਲੇ ਪਾਸੇ ਸਮਾਧੀ ਦੇ ਦਿੱਤੀ ਗਈ।ਇਸ ਸਮੇਂ ਸੰਗਤਾਂ ਨੇ ਨਾਮ ਸਿਮਰਨ ਦਾ ਗਾਇਣ ਕੀਤਾ।ਇਸ ਮੌਕੇ ਵੱਡੀ ਤਾਦਾਦ ਚ ਸੰਤ ਮਹਾਂਪੁਰਸ਼ ਵੀ ਹਾਜ਼ਰ ਸਨ।ਇਸ ਤੋਂ ਪਹਿਲਾਂ ਬਾਬਾ ਜੀ ਦੀ ਮ੍ਰਿਤਕ ਦੇਹ ਨੂੰ ਗ਼ਰੀਬ ਦਾਸੀ ਕੁਟੀਆ ਸੰਦੌੜ ਤੋਂ ਬੈਂਡ ਵਾਜਿਆਂ ਨਾਲ ਸ਼ਿਵ ਮੰਦਿਰ ਸੰਦੌੜ ਲਿਜਾਇਆ ਗਿਆ।ਸਾਰੇ ਰਸਤੇ `ਚ ਸੰਗਤਾਂ ਵੱਲੋਂ ਬਾਬਾ ਜੀ ਦੀ ਦੇਹ ਤੇ ਫੁੱਲਾਂ ਦੀ ਵਰਖਾ ਕੀਤੀ ਗਈ।ਦੂਰੋਂ ਨੇੜਿਉਂ ਆਈਆਂ ਸੰਗਤਾਂ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਗੁਰਦੁਆਰਾ ਸਿੰਘ ਸਭਾ `ਚ ਲਗਾਏ ਗਏ।ਬਾਬਾ ਕਮਲ ਦਾਸ ਜੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ 12 ਅਪ੍ਰੈਲ ਨੂੰ ਪਾਏ ਜਾਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media