ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸ਼ਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਮੈਡੀਕਲ ਬੀਮਾ ਕਰਵਾਇਆ ਜਾਂਦਾ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਸਮੇਂ ਦੌੌਰਾਨ ਕੋਈ ਵੀ ਸਰੀਰਿਕ ਸਮੱਸਿਆ ਆਉਣ `ਤੇ ਬੀਮਾ ਕੰਪਨੀ ਵਲੋਂ ਸਹਾਇਤਾ ਦਿੱਤੀ ਜਾਂਦੀ ਹੈ।ਸਕੂਲ ਦਾ ਅੱਠਵੀਂ ਕਲਾਸ ਦੇ ਵਿਦਿਆਰਥੀ ਜਸਮਨ ਨੂੰ ਸੱਟ ਲੱਗਣ `ਤੇ ਯੂਨਾਈਟਿਡ ਇੰਡੀਆ ਇੰਨਸ਼ੋਰੈਂਸ ਕੰਪਨੀ ਦੇ ਬੀ.ਬੀ ਗੋਇਲ ਏ.ਡੀ ਦੁਆਰਾ 10000 ਰੁਪਏ ਮੈਡੀਕਲ ਸਹਾਇਤਾ ਵਜੋਂ ਦਿੱਤੇ ਗਏ।ਇਹ ਰਾਸ਼ੀ ਦੇਣ ਸਮੇਂ ਸਕੂਲ ਦੇ ਮੈਨੇਜਿੰਗ ਡਾਇਰਕੈਟਰ ਪ੍ਰੋ: ਐਮ. ਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media