Sunday, October 11, 2026

ਬਾਬਾ ਫ਼ਰੀਦ ਕਾਲਜ ਵਿਖੇ ‘ਰਿਸਰਚ ਮੈਥਡੋਲੋਜੀ’ ਬਾਰੇ ਭਾਸ਼ਣ ਤੇ ‘ਮੈਥਮਰੇਟਸ’ ਮੁਕਾਬਲਾ

PPN2903201716ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ (ਪੋਸਟ ਗ੍ਰੇਜ਼ੂਏਸ਼ਨ) ਵੱਲੋਂ  ਐਮ.ਐਸ.ਸੀ.ਦੂਜਾ ਸਾਲ ਦੇ ਵਿਦਿਆਰਥੀਆਂ ਲਈ ‘ਰਿਸਰਚ ਮੈਥਡੋਲੋਜੀ’ ਬਾਰੇ ਇੱਕ ਵਿਸਥਾਰ ਭਾਸ਼ਣ ਆਯੋਜਿਤ ਕੀਤਾ ਗਿਆ।ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਤੋਂ ਐਸੋਸੀਏਟ ਪ੍ਰੋਫੈਸਰ ਡਾ. ਅਮਨਪ੍ਰੀਤ ਸਿੰਘ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਰਿਸਰਚ ਮੈਥਡੋਲੋਜੀ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਖੋਜ ਸਬੰਧੀ ਵਿਭਿੰਨ ਨੁਕਤਿਆਂ ਅਤੇ ਫੈਲੋਸ਼ਿਪ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਭਰਪੂਰ ਵਾਧਾ ਕੀਤਾ ਤਾਂ ਜੋ ਵਿਦਿਆਰਥੀ ਪੀ.ਐਚ.ਡੀ ਲਈ ਦਾਖਲਾ ਲੈ ਸਕਣ।ਵਿਦਿਆਰਥੀਆਂ ਲਈ ਇਹ ਭਾਸ਼ਣ ਬਹੁਤ ਹੀ ਫਾਇਦੇਮੰਦ ਰਿਹਾ।ਵਿਦਿਆਰਥੀਆਂ ਨੇ ਦਿਲਚਸਪੀ ਨਾਲ ਮਾਹਿਰ ਨਾਲ ਗੱਲਬਾਤ ਕਰਦਿਆਂ ਕਈ ਸੁਆਲ ਵੀ ਪੁੱਛੇ ।ਮਾਹਿਰ ਨੇ ਪੁੱਛੇ ਗਏ ਸੁਆਲਾਂ ਦੇ ਤਸੱਲੀਬਖਸ਼ ਜਵਾਬ ਦੇ ਕੇ ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ।
ਅੰਤ ਵਿੱਚ ਗਣਿਤ ਵਿਭਾਗ (ਪੋਸਟ ਗ੍ਰੇਜ਼ੂਏਸ਼ਨ) ਵੱਲੋਂ ਆਏ ਹੋਏ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।  ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਮੈਥਮਰੇਟਸ’ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ ਵਿੱਚ ਉਲਝਣਾਂ, ਮੈਥਡੋਕੂ, ਬੁਝਾਰਤਾਂ ਅਤੇ ਮੈਥ ਦੇ ਅਧਾਰਤ ਅਸਲ ਦੁਨੀਆਂ ਦੀਆਂ ਪ੍ਰੇਰਣਾਦਾਇਕ ਵੀਡਿਓ ਸ਼ਾਮਿਲ ਸਨ।ਇਸ ਗਤੀਵਿਧੀ ਦਾ ਮੰਤਵ ਅਸਲ ਜ਼ਿੰਦਗੀ ਵਿੱਚ ਗਣਿਤ ਦੇ ਬਾਰੇ ਵਿਦਿਆਰਥੀਆਂ ਦੀ ਠੋਸ ਸਮਝ ਅਤੇ ਗਿਆਨ ਨੂੰ ਵਧਾਉਣਾ ਸੀ। ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਬੀ.ਐਸ.ਸੀ (ਨਾਨ ਮੈਡੀਕਲ -ਤੀਜਾ ਸਾਲ) ਦੀ ਵਿਦਿਆਰਥਣ ਸਿਮਰਨਜੀਤ ਕੌਰ ਤੇ ਦਿਕਸ਼ਾ ਰਾਣੀ ਅਤੇ ਬੀ.ਐਸ.ਸੀ (ਨਾਨ ਮੈਡੀਕਲ -ਪਹਿਲਾ ਸਾਲ) ਦੀ ਵਿਦਿਆਰਥਣ ਰਾਜਵਿੰਦਰ ਕੌਰ ਤੇ ਮਨਮੀਤ ਕੌਰ ‘ਮੈਥ ਕੁਇਜ਼’ ਵਿੱਚੋਂ ਜੇਤੂ ਰਹੀਆਂ।ਇਸੇ ਤਰ੍ਹਾਂ ਬੀ.ਐਸ.ਸੀ (ਨਾਨ ਮੈਡੀਕਲ-ਤੀਜਾ ਸਾਲ) ਦੀ ਨੀਨਾ ਕੌਰ ਤੇ ਬੀ.ਐਸ.ਸੀ (ਨਾਨ ਮੈਡੀਕਲ -ਪਹਿਲਾ ਸਾਲ) ਦੀ ਗਗਨਦੀਪ ਕੌਰ ‘ਮੈਥਡੋਕੂ’ ਵਿੱਚ ਜ਼ਿਕਰਯੋਗ ਪੇਸ਼ਕਾਰੀ ਦੇ ਅਧਾਰਤ ਜੇਤੂ ਰਹੀਆਂ।ਚੇਅਰਮੈਨ ਡਾ. ਧਾਲੀਵਾਲ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬਾਬਾ ਫ਼ਰੀਦ ਕਾਲਜ ਦੇ ਇਹਨਾਂ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਬਣੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply