ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ਼ ਪਟਿਆਲਾ ਲੀਡ ਬੈਂਕ ਦੁਆਰਾ ਤਿਆਰ ਕੀਤਾ ਗਿਆ 2017-18 ਲਈ ਸਲਾਨਾ ਕਰਜ਼ਾ ਯੋਜਨਾ ਡਿਪਟੀ ਕਮਿਸ਼ਨਰ ਦੀਪ੍ਰਵਾ ਲਾਕਰਾ ਦੁਆਰਾ ਜਾਰੀ ਕੀਤਾ ਗਿਆ। ਇਹ ਕਰਜ਼ਾ ਯੋਜਨਾ ਨਾਬਾਰਡ ਦੁਆਰਾ ਜਾਰੀ ਪੀ.ਐਲ.ਪੀ ਦੇ ਰੁਪਏ 10111 ਕਰੋੜ ਦੇ ਅਧਾਰ ’ਤੇ ਪਿਛਲੇ ਸਾਲ ਨਾਲੋ 6.76 ਪ੍ਰਤੀਸ਼ਤ ਦੇ ਵਾਧੇ ਨਾਲ ਤਿਆਰ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਰੁਪਏ 10149 ਕਰੋੜ ਦੀ ਕੁੱਲ ਕਰਜ਼ਾ ਯੋਜਨਾ ਵਿੱਚੋਂ ਰੁਪਏ 8753 ਕਰੋੜ ਤਰਜੀਹੀ ਖੇਤਰ ਲਈ ਜੋ ਕਿ ਪਿਛਲੇ ਸਾਲ ਨਾਲੋਂ 5.14 ਪ੍ਰਤੀਸ਼ਤ ਵੱਧ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਖੇਤਰ ਅਨੁਸਾਰ ਵੰਡ ਇਸ ਪ੍ਰਕਾਰ ਹੈ। ਖੇਤੀਬਾੜੀ ਖੇਤਰ ਲਈ ਰੁਪਏ5335 ਕਰੋੜ, ਛੋਟੇ ਉਦਯੋਗ ਖੇਤਰ ਲਈ ਰੁਪਏ 1138 ਕਰੋੜ, ਹੋਰ ਤਰਜੀਹੀ ਖੇਤਰ ਲਈ ਰੁਪਏ 1285 ਕਰੋੜ ਅਤੇ ਬਿਨਾਂ ਤਰਜੀਹੀ ਖੇਤਰ ਲਈ ਰੁਪਏ 1391 ਕਰੋੜ ਤੈਅ ਕੀਤੇ ਗਏ ਹਨ। ਬੈਠਕ ਦੌਰਾਨ ਸਾਰੇ ਬੈਂਕਾਂ ਨੂੰ ਤਰਜੀਹੀ ਖੇਤਰ ਅਤੇ ਭਾਰਤ ਸਰਕਾਰ ਦੁੁਆਰਾ ਜਾਰੀ ਸਮਾਜ ਭਲਾਈ ਸਕੀਮਾਂ ਵਿਚ ਬਰਾਬਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਬੈਂਕਾਂ ਨੂੰ ਸਟੈਂਡ ਅੱਪ ਇੰਡੀਆ, ਪੀ.ਐਮ.ਈ.ਜੀ.ਪੀ ਦੇ ਨਾਲ ਹੀ ਐਨ.ਆਰ.ਐਲ.ਐਮ ਅਤੇ ਐਨ.ਯੂ.ਐਲ.ਐਮ ਅਧੀਨ ਬਣੇ ਸੈਲਫ ਹੈਲਪ ਗਰੁੱਪਾਂ, ਔਰਤਾਂ ਨੂੰ, ਘੱਟ ਗਿਣਤੀ ਵਾਲੇ ਸਮੁਦਾਇ, ਹੋਰ ਕਮਜ਼ੋਰ ਵਰਗਾਂ ਅਤੇ ਜ਼ਰੂਰਤਮੰਦਾਂ ਨੂੰ ਵੱਧ ਤੋਂ ਵੱਧ ਆਸਾਨ ਕਰਜ਼ੇ ਦੇਣ ਲਈ ਕਿਹਾ।
ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ, ਸਟੇਟ ਬੈਂਕ ਆਫ਼ ਪਟਿਆਲਾ ਦੇ ਏ.ਜੀ.ਐਮ ਐਸ.ਡੀ ਦਿਉਲਕਾ, ਸਤਲੁਜ ਗ੍ਰਾਮੀਣ ਬੈਂਕ ਦੇ ਚੇਅਰਮੈਨਸ਼੍ਰੀ ਹਰਬਚਨ ਸਿੰਘ ਸੋਢੀ, ਓਰੀਐਂਟਲ ਬੈਂਕ ਆਫ਼ ਕਮਰਸ ਦੇ ਏ.ਜੀ.ਐਮ ਨਰਾਇਣ ਸ਼ਰਮਾ, ਲੀਡ ਬੈਂਕ ਮੈਨੇਜ ਰਾਕੇਸ਼ ਕੁਮਾਰ ਗੁਪਤਾ, ਡਿਪਟੀ ਲੀਡ ਬੈਂਕ ਮੈਨੇਜਰਸ਼੍ਰੀ ਰਾਜੀਵ ਕੁਮਾਰ ਤਿੰਨਾ, ਰਿਜਰਵ ਬੈਂਕ ਦੇ ਐਲ.ਡੀ.ਓ. ਪ੍ਰਕਾਸ ਚੰਦ, ਨਬਾਰਡ ਦੇ ਡੀ.ਡੀ.ਐਮ ਵਿਕਾਸ ਮਿੱਤਲ, ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਅਤੇ ਦੂਸਰੇ ਦਫ਼ਤਰਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media