Saturday, October 10, 2026

ਖ਼ਾਲਸਾ ਕਾਲਜ ਵਿਖੇ ਫਰੇਜ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਪ੍ਰੋਵੋਸਟ ਦਾ ਦੌਰਾ

PPN2903201723ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਉਪ ਕੁਲਪਤੀ ਮਾਰਕ ਐਵਰਡ ਅਤੇ ਪ੍ਰੋਵੋਸਟ ਡਾ. ਐਰਿਕ ਡੇਵਿਡ ਨੇ ਆਪਣੇ ਦੌਰੇ ਦੌਰਾਨ ਕਾਲਜ ਨਾਲ ਭਵਿੱਖ ’ਚ ਅਕਾਦਮਿਕ ਹਿੱਸੇਦਾਰੀ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।ਡਾ. ਸਤਵਿੰਦਰ ਬੈਂਸ, ਡਾਇਰੈਕਟਰ ਇੰਡੋ-ਕੈਨੇਡੀਅਨ ਸਟੱਡੀ ਦੀ ਰਹਿਨੁਮਾਈ ਹੇਠ ਉਪਰੋਕਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਸੰਭਾਵੀ ਭਾਈਵਾਲੀ ’ਤੇ ਗੱਲਬਾਤ ਕੀਤੀ।
ਦੋਹਾਂ ਧਿਰਾਂ ਵਿਚਕਾਰ ਹੋਈਆਂ ਵਿਚਾਰਾਂ ’ਚ ਇਨ੍ਹਾਂ ਪ੍ਰਮੁੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਤਾਲਮੇਲ, ਕੁਝ ਵਿਸ਼ੇਸ਼ ਡਿਗਰੀਆਂ ’ਚ ਹਿੱਸੇਦਾਰੀ ਅਤੇ ਸੱਭਿਆਚਾਰਕ ਭਾਈਵਾਲੀ ’ਤੇ ਵਿਚਾਰ ਸਾਂਝੇ ਕੀਤੇ।ਪ੍ਰਿੰ: ਡਾ. ਮਹਿਲ ਸਿੰਘ ਨੇ ਮਿਸਟਰ ਮਾਰਕ ਐਵਰਡ, ਡਾ. ਐਰਿਕ ਡੇਵਿਡ ਅਤੇ ਡਾ. ਬੈਂਸ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਮਾਰਕ ਐਵਰਡ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬਹੁਤ ਹੀ ਕਾਮਯਾਬ ਰਿਹਾ ਅਤੇ ਆਉਣ ਵਾਲੇ ਸਮੇਂ ’ਚ ਖ਼ਾਲਸਾ ਕਾਲਜ ਨਾਲ ਅਕਾਦਮਿਕ ਖੇਤਰ ’ਚ ਸਮਝੌਤਾ ਕੀਤਾ ਜਾ ਸਕਦਾ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਖ਼ਾਲਸਾ ਕਾਲਜ ਮੈਨੇਜ਼ਮੈਂਟ ਨਾਲ ਇਸ ਮੁੱਦੇ ’ਤੇ ਸਲਾਹ-ਮਸ਼ਵਰਾ ਕਰਨਗੇ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਆਉਣ ਵਾਲੇ ਸਮੇਂ ’ਚ ਫਰੇਜ਼ਰ ਵੈਲੀ ਯੂਨੀਵਰਸਿਟੀ ਨਾਲ ਕੋਈ ਠੋਸ ਸਮਝੌਤਾ ਕੀਤਾ ਜਾਵੇਗਾ। ਮੀਟਿੰਗ ’ਚ ਡੀਨ ਅਕਾਦਮਿਕ ਮਾਮਲੇ ਪ੍ਰੋ: ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਓ.ਐਸ.ਡੀ ਪ੍ਰੋ: ਨਵਨੀਨ ਬਾਵਾ, ਡੀਨ ਮਨੁੱਖਤਾ ਅਤੇ ਸਮਾਜਿਕ ਵਿਗਿਆਨ ਪ੍ਰੋ: ਜਸਪ੍ਰੀਤ ਕੌਰ ਅਤੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਡਾ. ਜੀ.ਐਸ ਮੱਲ੍ਹੀ ਵੀ ਮੌਜ਼ੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply