Thursday, February 26, 2026

ਇਪਟਾ ਲੱਚਰ, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ ਪਾਉਣ ਲਈ ਤੇਜ਼ ਕਰੇਗੀ ਯਤਨ- ਰੂਪੋਵਾਲੀ

PPN2903201722ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) –  ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦਾ ਅਸਰਦਾਇਕ ਤਰੀਕੇ ਨਾਲ ਮੁਕਾਬਲਾ ਕਰਨ ਲਈ ਇਪਟਾ ਯਤਨ ਅਰੰਭੇਗੀ।ਅੱਜ ਹੋਈ ਸੰਸਥਾ ਦੀ ਇਕੱਤਰਤਾ ਵਿਚ ਦੀਨਾ ਨਾਗਰ ਤੋਂ ਡਾ. ਸੁਰੇਸ਼ ਮਹਿਤਾ, ਮੋਰਿੰਡਾ ਤੋਂ ਰਾਬਿੰਦਰ ਸਿੰਘ ਰੱਬੀ, ਰੋਪੜ ਤੋਂ ਅਮਨ ਭੋਗਲ, ਕਪੂਰਥਲਾਂ ਤੋਂ ਇੰਦਰਜੀਤ ਰੂਪੋਵਾਲੀ, ਮੁਹਾਲੀ ਤੋਂ ਸੰਜੀਵਨ ਸਿੰਘ, ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾ, ਅੰਮ੍ਰਿਤਸਰ ਤੋਂ ਬਲਬੀਰ ਮੂਦਲ, ਫਿਲੋਰ ਤੋਂ ਗਮਨੂੰ ਬਾਂਸਲ, ਮੋਗੇ ਤੋਂ ਅਮਰਜੀਤ ਮੋਹੀ ਤੋਂ ਇਲਾਵਾ ਇਪਟਾ ਪੰਜਾਬ ਦੇ ਕਈ ਹੋਰ ਅਹੁੱਦੇਦਾਰ ਅਤੇ ਕਾਰਕੁੰਨ ਸ਼ਾਮਿਲ ਹੋਏ।ਕਾਜਕਾਰਨੀ ਮੀਟਿੰਗ ਦੌਰਾਨ ਪੰਜਾਬ ਦੀਆਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਇਕਾਈਆਂ ਵੱਲੋਂ ਲੋਕ-ਹਿਤੈਸ਼ੀ, ਸੁਥਰੀ ਅਤੇ ਨਿਰੋਈ ਗਾਇਕੀ ਸਭਿਆਚਾਰਕ ਸਰਗਰਮੀਆਂ ਤੇਜ਼ ਕਰਨ, ਬੇਹੁੱਦਾ ਅਤੇ ਭੱਦੀ ਗਾਇਕੀ ਨੂੰ ਠੱਲ ਪਾਉਂਣ ਕੈਪਟਨ ਸਰਕਾਰ, ਵਿਰੋਧੀ ਧਿਰ ਸਮੇਤ ਸਾਰੀਆਂ ਰਾਜਨੀਤੀਕ ਧਿਰਾਂ ਨਾਲ ਰਾਬਤਾ ਕਰਨ ਅਤੇ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਵਿਰੁੱਧ ਕਾਨੂੰਨੀ ਚਾਰਜ਼ੋਈ ਕਰਨ ਦੇ ਅਖਿਤਆਰ ਸੰਸਥਾ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੂੰ ਦਿੱਤੇ ਗਏ। ਇਸ ਸਮੇਂ ਪ੍ਰਧਾਨ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਇਪਟਾ ਦਾ ਮੰਨਣਾ ਹੈ ਕਿ ਨਿੱਤ ਦਿਨ ਵਿਆਹ ਸ਼ਾਦੀਆਂ ਵਿਚ ਸ਼ਰੇਆਮ ਗੋਲੀਆਂ ਚਲਾ ਕੇ ਕਤਲ, ਬਲਤਕਾਰ, ਗੁੰਡਾਗਰਦੀ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਲਈ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਹੀ ਜ਼ੁੰਮੇਵਾਰ ਹੈ।ਹੋਰਨਾਂ ਪ੍ਰਦੂਸ਼ਣਾਂ ਵਾਂਗ ਵੀ ਸਭਿਆਚਾਰਕ ਪ੍ਰਦੂਸ਼ਣ ਵੀ ਮਨੁੱਖ ਅਤੇ ਸਮਾਜ ਲਈ ਨੁਕਾਸਾਨਦੇਹ ਹੈ।ਉਨਾਂ ਕਿਹਾ ਕਿ ਜੇ ਹਾਲੇ ਵੀ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਲੱਚਰ, ਅਸ਼ਲੀਲ ਅਤੇ ਹਿੰਸਕ ਗਾਇਕੀ ਰਾਹੀਂ ਵਿਗਾੜਣ ਦੇ ਹੋ ਰਹੇ ਯਤਨਾਂ ਪ੍ਰਤੀ ਗੰਭੀਰਤਾ ਨਾਲ ਨਾ ਸੋਚਿਆ ਤਾਂ ਅਸੀਂ ਸਭ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਗੁਨਾਹਗਾਰ ਹੋਵਾਂਗੇ।ਉਨਾਂ ਕਿਹਾ ਕਿ ਇਸ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ਨੂੰ ਕੱਲੇ ਕਾਰੇ ਵਿਆਕਤੀ ਜਾਂ ਸੰਸਥਾ ਦੇ ਵਿਰੋਧ ਨਾਲ ਠੱਲ ਨਹੀਂ ਪੈਣੀ, ਸਗੋਂ ਸਭ ਨੂੰ ਇਕਮੁੱਠ ਤੇ ਇਕਜੁੱਟ ਹੋ ਕੇ ਆਪਣਾ ਵਿਰੋਧ ਬੁਲੰਦ ਆਵਾਜ਼ ਵਿਚ ਪ੍ਰਗਟ ਕਰਨਾ ਹੋਵੇਗਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply