ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਅਮਨ) ਕਲਾ ਨੂੰ ਉਤਸ਼ਾਹਿਤ ਵਾਲੇ ਕਲਮ ਦੇ ਧਨੀ ਰਮੇਸ਼ ਰਾਮਪੁਰਾ ਨੂੰ ਕੇਟੀ:ਕਲਾ ਵਲੋਂ `ਕਲਾ ਸ਼੍ਰੀ ਐਵਾਰਡ` ਨਾਲ ਨਿਵਾਜ਼ੇ ਜਾਣ `ਤੇ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।ਸਥਾਨਕ ਇੰਡਸਟਰੀਅਲ ਅਸ਼ਟੇੇਟ ਦੇ ਉਪ ਪ੍ਰਧਾਨ ਦੀਪਕ ਸੂਰੀ ਅਤੇ ਛੇਹਰਟਾ ਪ੍ਰੈਸ ਕਲੱਬ ਵੱਲੋ ਇੱਕ ਸਾਦੇ ਸਮਾਗਮ `ਚ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਾਮਪੁਰਾ ਨੂੰ ਮੁਬਾਰਕਾਂ ਦੇਣ ਵਾਲਿਆਂ ਵਿੱਚ ਪੱਤਰਕਾਰ ਨਿਤਿਨ ਕਾਲੀਆ, ਅਮਨਦੀਪ ਸਿੰਘ, ਕਸ਼ਮੀਰ ਸਿੰਘ ਸਹੋਤਾ, ਜਗਜੀਤ ਸਿੰਘ ਖਾਲਸਾ, ਸ਼ਮਾਜ ਸੇਵਕ ਤਰਸੇਮ ਸਿੰਘ ਚੰਗਿਆੜਾ, ਨੰਬਰਦਾਰ ਰਾਜ ਕੁਮਾਰ ਕਾਕਾ, ਭੁੂਟੋ ਬਮਰਾਹ ਆਦਿ ਸ਼ਾਮਲ ਹਨ। ਜਿਕਰਯੋਗ ਹੈ ਕਿ ਪੱਤਰਕਾਰ ਰਮੇਸ਼ ਰਾਮਪੁਰਾ ਲੰਬੇ ਸਮੇਂ ਤੋਂ ਕਲਾਕਾਰਾਂ ਲਈ ਪੱਤਰਕਾਰੀ ਕਰਦਿਆਂ ਵਿਲੱਖਣ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਹੋਰ ਐਵਾਰਡਾਂ ਤੋਂ ਇਲਾਵਾ ‘ਕਲਾ ਰਤਨ’ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media