Wednesday, February 25, 2026

ਬੀਬੀ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ

ਸਮਰਾਲਾ, 29 ਮਾਰਚ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਨਿਊਂ ਚੰਡੀਗੜ੍ਹ ਸਾਹਿਤਕ ਸੱਥ ਵੱਲੋਂ ਪੰਜਾਬੀ ਦੇ ਲੇਖਕ ਆਜ਼ਾਦ ਵਿਸਮਾਦ ਦੇ ਪੂਜਨੀਕ ਮਾਤਾ ਬੀਬੀ ਸਵਿੱਤਰੀ ਦੇਵੀ ਦੀ ਯਾਦ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪਹਿਲੀ ਬਰਸੀ ਤੇ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਕੁਰਾਲੀ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਸਮਰਾਲਾ, ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਸਮਸ਼ੇਰ ਸਿੰਘ ਮੁੱਖ ਸੇਵਾਦਾਰ ਪ੍ਰਭ ਆਸਰਾ ਦੀ ਰਾਹਿਨੁਮਾਈ ਹੇਠ ਹੋਇਆ।ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਸਾਹਿਤ ਨੂੰ ਦਰਵੇਸ਼ ਚਣੌਤੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਨੌਜਵਾਨਾਂ ਵਿੱਚ ਪੁਸਤਕ ਪੜ੍ਹਨ ਦੀ ਰੁਚੀ ਤੇ ਪ੍ਰਭਾਵ ਪਾਇਆ ਹੈ, ਜੋ ਕਿ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਸਮਾਜ ਦੇ ਮਹੱਤਵਪੂਰਨ ਵਿਸ਼ੇ ਮਾਂ, ਧਰਤੀ ਮਾਂ, ਮਾਤ ਭਾਸ਼ਾ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਕੀਤਾ ਗਿਆ ਅਤੇ ਇਨ੍ਹਾਂ ਸ਼ਮੱਸਿਆਵਾਂ ਦੇ ਹੱਲ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ।ਇਸ ਸਮੇਂ ਸੁੱਚਾ ਸਿੰਘ ਮਸਤਾਨਾ ਅਤੇ ਪੰਜਾਬੀ ਦੇ ਉਘੇ ਕਵੀ ਲਾਭ ਸਿੰਘ ਚਤਾਮਲੀ ਨੇ ਸਮਾਜ ਵਿੱਚ ਮਾਂ ਦੇ ਯੋਗਦਾਨ ਬਾਰੇ ਤਰੰਨਮ ਵਿੱਚ ਗਾ ਕੇ ਆਪਣੀ ਕਵਿਤਾ ਰਾਹੀਂ ਮਾਂ ਨੂੰ ਯਾਦ ਕੀਤਾ।
ਇਸ ਤੋਂ ਇਲਾਵਾ ਸਰੂਪ ਸਿੰਘ ਸਿਆਲਵੀ, ਰਵਿੰਦਰ ਸਿੰਘ ਬੈਂਸ, ਜਸਵੀਰ ਬੇਗਮਪੁਰੀ, ਢਾਡੀ ਭਗਤ ਸਿੰਘ ਅਜ਼ਾਦ ਮੀਆਪੁਰ, ਡਾ. ਗੁਰਫਤਹਿ ਸਿੰਘ, ਕਾਮਰੇਡ ਮੇਵਾ ਸਿੰਘ ਸਾਬਕਾ ਸਰਪੰਚ ਨਗਲੀਆਂ, ਬਲਜਿੰਦਰ ਸਿੰਘ ਮਾਛੀਵਾੜਾ, ਮੋਹਣ ਸਿੰਘ ਸਾਂਝ ਕੇਂਦਰ ਕੁਰਾਲੀ, ਹਰਜਿੰਦਰਪਾਲ ਸਿੰਘ ਸਮਰਾਲਾ, ਰਣਜੀਤ ਸਿੰਘ ਮਾਰਸ਼ਲ, ਕੁਲਦੀਪ ਸਿੰਘ ਜੇ. ਈ., ਕਮਾਡਰ ਸੁਰਮੁੱਖ ਸਿੰਘ, ਕੁਲਵੀਰ ਸਿੰਘ ਚੀਮਾ, ਮਨਜੀਤ ਟਿਵਾਣਾ, ਦਵਿੰਦਰ ਮਹਿੰਦਰੂ, ਮਾਸਟਰ ਜਗਤਾਰ ਸਿੰਘ, ਚੰਨੀ ਖਿਜ਼ਰਾਬਾਦ, ਪੰਜਾਬ ਦੇ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ, ਸਮਸ਼ੇਰ ਸਿੰਘ ਪ੍ਰਭ ਆਸਰਾ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਅਤੇ ਹੋਰ ਸਖਸ਼ੀਅਤਾਂ ਨੇ ਆਪਣੇ ਵਿਚਾਰ ਰੱਖੇ।ਅਖੀਰ ਵਿੱਚ ਆਏ ਵਿਦਵਾਨਾਂ ਦਾ ਅਜ਼ਾਦ ਵਿਸਮਾਦ ਨੇ ਧੰਨਵਾਦ ਕੀਤਾ।ਪ੍ਰੋਗਰਾਮ ਦਾ ਸੰਚਾਲਕ ਹਰਜਿੰਦਰਪਾਲ ਸਿੰਘ ਸਮਰਾਲਾ ਦੁਆਰਾ ਕੀਤਾ ਗਿਆ।ਇਸ ਤਰ੍ਹਾਂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਯਾਦਗਾਰੀ ਹੋ ਨਿਬੜਿਆ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply