
ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੰਬੇ ਸਮੇਂ ਤੋਂ ਔਰਤਾਂ ਦੇ ਹਿੱਤਾਂ ਲਈ ਅਗਾਂਹਵਧੂ ਕਾਰਜ਼ਾਂ `ਚ ਜੁਟੱੀ ਨਾਮਵਰ ਸੰਸਥਾ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਦਾ ਮੰਨਣਾ ਹੈ ਕਿ ਸਮਾਜ ਦੀ ਮਜ਼ਬੂਤੀ ਲਈ ਔਰਤ ਦਾ ਮਜ਼ਬੂਤ ਹੋਣਾ ਜਰੂਰੀ ਹੈ।ਔਰਤਾਂ ਦੀ ਮਜ਼ਬੂਤੀ ਲਈ ਉਨਾਂ ਦਾ ਰੋਜਗਾਰ ਯੁਕਤ ਹੋਣਾ ਜ਼ਰੂਰੀ ਹੈ। ਕਰਮਸ਼ੀਲ ਸੰਸਥਾ ਵੱਲੋਂ ਅੱਜ ਪਿੰਡ ਕੋਟ ਫੱਤਾ ਵਿਚ ਲੜਕੀਆਂ ਨੂੰ ਕਿੱਤਾ ਮੁਖੀ ਕੋਰਸ ਪ੍ਰੋਗਰਾਮ ਤਹਿਤ 6 ਮਹੀਨਿਆਂ ਦੇ ਬਿਊਟੀਸ਼ਨ ਟ੍ਰੇਨਿੰਗ ਸੈਂਟਰ ਦਾ ਸਮਾਪਤੀ ਸਮਾਰੋਹ ਡਾ. ਬੀ ਆਰ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਕੋਟ ਫੱਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਸਮਾਗਮ ਵਿਚ ਪੂਰੀ ਮਿਹਨਤ ਨਾਲ ਕੋਰਸ ਚ ਅਵੱਲ ਰਹਿਣ ਵਾਲੀਆਂ ਹੋਣਹਾਰ ਲੜਕੀਆਂ ਦਾ ਸਨਮਾਨ ਕੀਤਾ ਗਿਆ।ਇਸ ਸੈਂਟਰ ਵਿਚ ਦੂਜਾ ਸਥਾਨ ਅਮਨਦੀਪ ਕੌਰ ਪੁੱਤਰੀ ਬਹਾਦਰ ਸਿੰਘ ਨੇ ਹਾਸਲ ਕੀਤਾ ਅਤੇ ਬਲਦੇਵ ਸਿੰਘ ਦੀਆਂ ਪੁਤਰੀਆਂ ਦੋਵੇ ਸਕੀਆਂ ਭੈਣਾਂ ਸੁਖਵੀਰ ਕੌਰ ਨੇ ਪਹਿਲਾ ਅਤੇ ਬਲਵਿੰਦਰ ਕੌਰ ਨੇ ਤੀਜਾ ਸਥਾਨ ਦੀ ਬਾਜੀ ਮਾਰ ਲਈ।6 ਮਹੀਨਿਆਂ ਦੇ ਇਸ ਕੋਰਸ ਦੋਰਾਨ ਮੈਡਮ ਸੁਖਦੀਪ ਕੌਰ ਢਿੱਲੋਂ ਭਾਗੀਵਾਂਦਰ ਨੇ ਮਿਹਨਤ ਨਾਲ ਲੜਕੀਆਂ ਨੂੰ ਸਿਖਲਾਈ ਦਿੱਤੀ। ਇਸ ਸਮਾਗਮ ਵਿੱਚ ਬਲਕਰਨ ਸਿੰਘ ਕੋਟ ਸ਼ਮੀਰ ਡਾਇਰੈਕਟਰ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ, ਪ੍ਰਜੈਕਟ ਕੋਆਰਡੀਨੇਟਰ ਕੁਲਜਿੰਦਰ ਕੌਰ ਤੁੁੰਗਵਾਲੀ, ਡਾ. ਬੀ ਆਰ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਕੋਟ ਫੱਤਾ ਦੇ ਮੀਤ ਪ੍ਰਧਾਨ ਰਿੰਕੂ ਸਿੰਘ, ਅਹੁਦੇਦਾਰ ਇਕਬਾਲ ਸਿੰਘ ਮੇਟ, ਬੀਰ ਦਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਲੱਖੀ ਸਿੰਘ, ਜੀਵਨ ਸਿੰਘ, ਕਲੱਬ ਪ੍ਰਧਾਨ ਹੁਸ਼ਨਿੰਦਰ ਸਿੰਘ, ਕਾਂਗਰਸੀ ਆਗੂ ਨਛੱਤਰ ਸਿੰਘ, ਐਮ.ਸੀ ਅਜਾਇਬ ਸਿੰਘ, ਨਗਰ ਕੌਸਲ ਤੋਂ ਹਰਤੇਜ ਸਿੰਘ ਢਿੱਲੋਂ, ਅਧਿਆਪਕਾ ਸੁਖਦੀਪ ਕੌਰ ਭਾਗੀਵਾਂਦਰ ਅਤੇ ਕਲੱਬ ਮੈਂਬਰਾਂ ਅਤੇ ਨਗਰ ਨਿਵਾਸੀ ਸ਼ਾਮਿਲ ਹੋਏੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media