Tuesday, July 21, 2026

ਪ੍ਰਾਈਵੇਟ ਸਕੂਲਾਂ ਦੀ ਮਨਮਾਨੀਆਂ ਖਿਲਾਫ ਮਾਪਿਆਂ ਨੇ ਕੀਤੀ ਅਵਾਜ਼ ਬੁਲੰਦ

PPN3003201708ਧੂਰੀ, 30 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਵਹਿਤਕਾਰੀ ਵਿੱਦਿਆ ਮੰਦਰ ਸਕੂਲ ਧੂਰੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਦਿਆਂ ਸਲਾਨਾ ਫੰਡ ਵਸੂਲੇ ਜਾਣ ਦੇ ਦੋਸ਼ ਹੇਠ ਅਨੇਕਾਂ ਮਾਪਿਆਂ ਵਲੋਂ ਸਰਵਹਿਤਕਾਰੀ ਸਕੂਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਮਾਪਿਆਂ ਦਾ ਕਹਿਣਾ ਸੀ ਕਿ ਲਗਭਗ ਸਾਰੇ ਹੀ ਨਿੱਜੀ ਸਕੂਲਾਂ ਵੱਲੋਂ ਵਿੱਦਿਆ ਦੇ ਨਾਮ `ਤੇ ਬੱਚਿਆਂ ਦੀ ਭਾਰੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਜਦੋਂਕਿ ਅਨੇਕਾਂ ਸਕੂਲਾਂ ਨੇ ਆਪਣੇ ਨਾਮ ਦੇ ਨਾਲ ਵੀ ਮੰਦਰ ਜਿਹਾ ਪਵਿੱਤਰ ਸ਼ਬਦ ਲਗਾਇਆ ਹੋਇਆ ਹੈ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬਹੁਤੇ ਸਕੂਲਾਂ ਵਿੱਚੋਂ ਬੱਚਿਆਂ ਨੂੰ ਜ਼ਬਰਦਸਤੀ ਕਿਤਾਬਾਂ ਅਤੇ ਵਰਦੀਆਂ ਵੀ ਮਨਮਰਜ਼ੀ ਦੇ ਰੇਟਾਂ `ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਸਾਲ ਪੜਾਈਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਮਾਮੂਲੀ ਤਬਦੀਲੀ ਕਰਕੇ ਬੱਚਿਆਂ ਨੂੰ ਸਿਲੇਬਸ ਬਦਲਣ ਦੀ ਆੜ ਵਿੱਚ ਨਵੀਂਆਂ ਕਿਤਾਬਾਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਗੋਰਖ-ਧੰਦੇ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮਾਪਿਆਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਨਵੀਂ ਬਣੀ ਕੈਪਟਨ ਸਰਕਾਰ ਰੇਤਾ-ਬਜ਼ਰੀ ਦੇ ਮਾਫੀਏ ਨੂੰ ਕਾਬੂ ਕਰਨ ਵਾਂਗ ਸਕੂਲ ਮਾਫੀਏ ਦੀ ਨਕੇਲ ਕਸਕੇ ਬੱਚਿਆਂ ਦੇ ਮਾਪਿਆਂ ਨੂੰ ਰਾਹਤ ਦੇਵੇ।ਇਸ ਮੌਕੇ ਹੈਪੀ, ਖੀਪਲ, ਟਿੰਕੂ ਜਿੰਦਲ, ਮੁਨੀਸ਼, ਬਾਤਿਸ਼, ਰਜਨੀਸ਼, ਰਾਜ ਕੁਮਾਰ, ਸ਼ਿਵ ਕੁਮਾਰ, ਅਸ਼ਵਨੀ ਅਤੇ ਸੰਦੀਪ ਠਾਕੁਰ ਆਦਿ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਸੂਬੇ ਵਿੱਚ ਚੱਲ ਰਹੇ ਬਹੁਤੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੀ ਪੜਾਈ ਦੇ ਨਾਂ `ਤੇ ਮਾਪਿਆਂ ਦੀ ਕੀਤੀ ਜਾ ਰਹੀ ਨਜ਼ਾਇਜ ਲੁੱਟ ਦੇ ਖਿਲਾਫ ਕਈ ਸਮਾਜਸੇਵੀ ਜੱਥੇਬੰਦੀਆਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੰਦਰੋਂ ਅੰਦਰੀ ਘੁਟਣ ਮਹਿਸੂਸ ਕਰ ਰਹੇ ਅਨੇਕਾਂ ਮਾਪੇ ਨਿੱਜੀ ਸਕੂਲਾਂ ਖਿਲਾਫ ਆਪਣੀ ਅਵਾਜ਼ ਬੁਲੰਦ ਕਰਨ ਲੱਗ ਪਏ ਹਨ।ਉਧਰ ਸਕੂਲ ਪ੍ਰਬੰਧਕਾਂ ਨੇ ਲੋਕਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply