ਬਾਬਾ ਬਕਾਲਾ ਸਾਹਿਬ (ਚੌਂਕ ਮਹਿਤਾ), 1 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਤਹਿਸੀਲ ਪ੍ਰਧਾਨ ਨੰਬਰਦਾਰ ਤਰਲੋਚਨ ਸਿੰਘ ਭੁੱਲਰ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਹੇਠ ਨੰਬਰਦਾਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਹੋਈ, ਜਿਸ ਦੌਰਾਨ ਨਵੀਂ ਬਣੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਦੀ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ, ਸਰਕਾਰੀ-ਗੈਰ ਸਰਕਾਰੀ ਦਫਤਰਾਂ ਵਿੱਚ ਨੰਬਰਦਾਰਾਂ ਦਾ ਮਾਣ ਸਤਿਕਾਰ ਬਹਾਲ ਹੋਵੇ, ਬੱਸ ਪਾਸ ਅਤੇ ਟੋਲ ਟੈਕਸ ਫਰੀ ਕੀਤਾ ਜਾਵੇ ਅਤੇ ਮੀਟਿੰਗ ਕਰਨ ਵਾਸਤੇ ਕਮਰਾ ਅਲਾਟ ਕੀਤਾ ਜਾਵੇ।ਇਸ ਮੌਕੇ ਨੰਬਰਦਾਰ ਅਜੀਤ ਸਿੰਘ ਨੰਗਲੀ, ਨੰਬਰਦਾਰ ਮਹਿੰਗਾ ਸਿੰਘ ਲੋਹੇਵੱਢ ਸਠਿਆਲਾ, ਜਸਬੀਰ ਸਿੰਘ ਬੁਤਾਲਾ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਲਖਵਿੰਦਰ ਸਿੰਘ ਲੱਖੂਵਾਲ, ਪਾਲ ਸਿੰਘ ਬੁੱਢਾ ਥੇਹ, ਜਰਨੈਲ ਸਿੰਘ ਕਲੇਰ ਬਾਲਾ, ਲਖਬੀਰ ਸਿੰਘ ਤਿਮੋਵਾਲ, ਦਿਆਲ ਸਿੰਘ ਬੁਤਾਲਾ, ਨਰਿੰਦਰ ਸਿੰਘ ਛਾਪਿਆਂਵਾਲੀ, ਵਧਾਵਾ ਸਿੰਘ ਬੁੱਧ ਸਿੰਘ ਨਗਰ, ਅਜੈਬ ਸਿੰਘ ਉਦੋਨੰਗਲ, ਪਾਲ ਸਿੰਘ ਗੁਰੂ ਨਾਨਕਪੁਰਾ, ਬਲਵਿੰਦਰ ਸਿੰਘ ਠੱਠੀਆਂ, ਲੱਖਾ ਸਿੰਘ ਅਰਜਨਮਾਂਗਾ, ਦਲੀਪ ਸਿੰਘ ਧਰਦਿਉ, ਪਾਲ ਸਿੰਘ ਫੇਰੂਮਾਨ,ਸਤਨਾਮ ਸਿੰਘ ਸਠਿਆਲਾ, ਹਰਜਿੰਦਰ ਸਿੰਘ ਠੱਠੀਆਂ, ਮਹਿੰਦਰ ਕੌਰ ਉਦੋਕੇ, ਅਮਰੀਕ ਸਿੰਘ ਬੁਤਾਲਾ, ਜੋਗਿੰਦਰ ਸਿੰਘ ਬੁੱਟਰ, ਗੁਰਪਾਲ ਸਿੰਘ ਸਠਿਆਲਾ, ਹਰਜਿੰਦਰ ਸਿੰਘ ਠੱਠੀਆਂ ਆਦਿ ਨੰਬਰਦਾਰ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media