Thursday, August 13, 2026

ਪ੍ਰਸਿੱਧ ਜਪਾਨੀ ਸ਼ਾਇਰ ਸੋਢੀ ਦੀ ਕਵਿਤਾ ਤੇ ਡਾ. ਨਰੇਸ਼ ਦੁਆਰਾ ਸੰਪਾਦਿਤ ਅਲੋਚਨਾ ਪੁਸਤਕ ਕੀਤੀ ਲੋਕ ਅਰਪਣ

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਦਵਿੰਦਰ ਸਿੰਘ)  ਸਥਾਨਕ ਵਿਰਸਾ ਵਿਹਾਰ ਸੁਸਾਇਟੀ ਦੇ ਮੁੱਖ ਦਫ਼ਤਰ ’ਚ  ਜਪਾਨ ਵਾਸੀ ਪ੍ਰਸਿੱਧ ਸ਼ਾਇਰ ਪਰਮਿੰਦਰ ਸੋਢੀ ਦੀ ਕਵਿਤਾ ਤੇ ਡਾ. ਨਰੇਸ਼ ਕੁਮਾਰ ਦੁਆਰਾ ਸੰਪਾਦਿਤ ਅਲੋਚਨਾ ਪੁਸਤਕ ਨਵੀਂ ਪੁਸਤਕ ‘ਰਚਨਾ ਤੇ ਸੰਵਾਦ’ ਲੋਕ ਅਰਪਣ ਕੀਤੀ ਗਈ।PPN0104201726ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਵੱਲੋਂ ਆਏ ਹੋਏ ਮਹਿਮਾਨ ਪਰਮਿੰਦਰ ਸੋਢੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਡਾ. ਨਰੇਸ਼ ਨੇ ਪ੍ਰਮਿੰਦਰ ਸੋਢੀ ਦੀ ਸ਼ਾਇਰੀ ਅਤੇ ਨਵ-ਸੰਪਾਦਿਤ ਪੁਸਤਕ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਸਮੂਹ ਹਾਜ਼ਰੀਨ ਨੂੰ ਜੀਅ ਆਇਆ ਨੂੰ ਕਿਹਾ ਤੇ ਪ੍ਰਮਿੰਦਰ ਸੋਢੀ ਦੀ ਸ਼ਾਇਰੀ ਦੇ ਗੁਣਾਂ ਬਾਰੇ ਚਰਚਾ ਕੀਤੀ।ਨਾਟਕਕਾਰ ਜਗਦੀਸ਼ ਸਚਦੇਵਾ ਪ੍ਰੋ. ਹੀਰਾ ਸਿੰਘ, ਅੱਖਰ ਦੇ ਸੰਪਾਦਕ ਵਿਸ਼ਾਲ, ਡਾ. ਆਤਮ ਰੰਧਾਵਾ, ਭੁਪਿੰਦਰ ਸਿੰਘ ਸੰਧੁ ਤੇ ਡਾ. ਵਿਕਰਮ ਸਿੰਘ ਆਦਿ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਚਰਚਾ ’ਚ ਹਿੱਸਾ ਲਿਆ।ਇਸ ਮੌਕੇ ਪ੍ਰਵਾਸੀ ਸ਼ਾਇਰ ਪ੍ਰਮਿੰਦਰ ਸੋਢੀ ਆਪਣੇ ਵਿਸ਼ਵ ਵਿਆਪੀ ਕਾਵਿਕ ਅਨੁਭਵ ਅਤੇ ਆਪਣੀ ਕਵਿਤਾ ਬਾਰੇ ਕਈ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ ਤੇ ਉਪਰੰਤ ਪ੍ਰਮਿੰਦਰ ਸੋਢੀ ਤੇ ਆਪਣੀਆਂ ਖੂਬਸੂਰਤ ਚੋਣਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆ ਕੀਤੀਆਂ।ਇਸ ਮੁਹੱਬਤੀ ਸਮਾਗਮ ’ਚ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ,  ਡਾ. ਹੀਰਾ ਸਿੰਘ, ਮਲਵਿੰਦਰ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਬਾਠ, ਤੇਜਿੰਦਰ ਰਾਜਾ, ਗੁਰਬਾਜ ਸਿੰਘ ਛੀਨਾ, ਰਾਜ ਕੁਮਾਰ ਹੰਸ ਆਦਿ ਸ਼ਖਸ਼ੀਅਤਾਂ ਵੱਲੋਂ ਡਾ. ਨਰੇਸ਼ ਦੀ ਇਸ ਮੁਲਵਾਨ ਪੁਸਤਕ ਨੂੰ ਸੰਪਾਦਿਤ ਕਰਨ ਦੀ ਸਰਾਹਨਾ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply