ਸੰਦੌੜ, 7 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਫ਼ਹਿਤਗੜ ਪੰਜਗਰਾਈਆਂ ਡਾ. ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਇਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਸਿਹਤ ਦਿਹਾੜਾ ਮਨਾਇਆ ਗਿਆ।ਵਰਲਡ ਹੈਲਥ ਆਰਗੇਨਾਇਜਸ਼ਨ ਵਲੋ ਇਸ ਵਾਰ ਇਸ ਨੂੰ ਡਿਪਰੈਸ਼ਨ- ਲਿਟਅਸ ਟਾਕ ਦੇ ਥੀਮ ਤੇ ਮਨਾਇਆ ਜਾ ਰਿਹਾ ਹੈ।
ਮਾਨਸਿਕ ਤਣਾਅ ਜਾਂ ਉਦਾਸੀਨਤਾ ਬਾਰੇ ਬੱਚਿਆ ਨੂੰ ਜਾਣਕਾਰੀ ਦਿੰਦਿਆਂ ਬਲਾਕ ਐਜੁਕੇਟਰ ਜਸਪਾਲ ਸਿੰਘ ਜਟਾਣਾ ਨੇ ਦਸਿਆ ਕਿ ਇਹ ਇਕ ਆਮ ਬੀਮਾਰੀ ਹੈ ਤੇ ਇਸ ਦਾ ਇਲਾਜ ਹੈ।ਇਸ ਦੇ ਲੱਛਣ ਕਿਸੇ ਵੀ ਕੰਮ ਨੂੰ ਕਰਨ ਦਾ ਦਿਲ ਨਾ ਕਰਨਾ, ਜਿਆਦਾ ਜਾਂ ਘੱਟ ਨੀਂਦ ਆਉਣਾ, ਸੁਸਤ ਰਹਿਣਾ, ਭੁੱਖ ਘੱਟ ਲੱਗਣਾ, ਸੁਭਾਅ ਵਿਚ ਤਬਦੀਲੀ ਤੇ ਆਤਮ ਹੱਤਿਆ ਦਾ ਵਿਚਾਰ ਆਉਣਾ ਹਨ। ਉਨਾਂ ਕਿਹਾ ਕਿ ਪੂਰੀ ਦੁਨੀਆ ਮਾਨਸਿਕ ਤਣਾਅ ਤੋਂ ਲਗਭਗ 30 ਕਰੋੜ ਵਿਅਕਤੀ ਪ੍ਰਭਾਵਿਤ ਹਨ।ਸਿਹਤ ਇੰਸਪੈਕਟਰ ਗੁਲਜ਼ਾਰ ਖ਼ਾਨ ਨੇ ਇਸ ਬਾਰੇ ਬੱਚਿਆ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਤਣਾਅ ਤੋਂ ਮਨ ਲਾ ਕੇ ਪੜਣ ਅਤੇ ਇਸ ਬਾਰੇ ਤਣਾਅ ਨਾ ਲੈਣ ਕੇ ਉਹ ਅੱਵਲ ਕਿਉਂ ਨਹੀਂ ਆਏ।ਉਨਾਂ ਕਿਹਾ ਕਿ ਉਹ ਅਪਣੇ ਮਾਪਿਆ ਨਾਲ ਘਰ ਜਾ ਕੇ ਇਸ ਬਾਰੇ ਗੱੱਲ ਕਰਨ।ਉਨਾਂ ਦਸਿਆ ਕਿ ਮਾਨਸਿਕ ਤਣਾਅ ਬਹੁਤ ਸਾਰੀਆ ਬਿਮਾਰੀਆਂ ਦੀ ਜੜ ਹੈ ਅਤੇ ਇਸ ਤੋਂ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵੱਧ ਪ੍ਰਭਾਵਤ ਹਨ।
ਇਸ ਮੌਕੇ ਸਮਾਜ ਸੇਵਕ ਤੇ ਅਧਿਆਪਕ ਰਾਜੇਸ਼ ਰਿਖੀ ਨੇ ਬੱਚਿਆਂ ਨੂੰ ਮੋਬਾਇਲ ਫ਼ੋਨ ਦੀ ਵਰਤੋ ਨਾ ਕਰਨ ਲਈ ਕਿਹਾ।ਉਨਾਂ ਬੱਚਿਆ ਨੂੰ ਕਿਹਾ ਕਿ ਉਹ ਮੋਬਾਇਲ ਫ਼ੋਨ ਦੀ ਵਰਤੋ ਜ਼ਰੂਰਤ ਪੈਣ ਤੇ ਹੀ ਕਰਨ ਨਾ ਕਿ ਗੇਮ ਖੇਡਣ ਜਾਂ ਸੋਸ਼ਲ ਸਾਇਟਸ ਦੀ ਵਰਤੋ ਕਰਨ ਲਈ।ਪਿ੍ਰੰਸੀਪਲ ਮੁਹੰਮਦ ਇਸ਼ਤਿਆਕ ਨੇ ਸਿਹਤ ਕੇਂਦਰ ਤੋਂ ਆਈ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਤਣਾਅ ਮੁਕਤ ਪੜਣ ਅਤੇ ਵੱਡਿਆ ਦੀ ਇੱਜਤ ਕਰਨ ਦਾ ਉਪਦੇਸ਼ ਦਿਤਾ।ਇਸ ਮੌਕੇ ਬੀ.ਈ.ਈ. ਨਰਿੰਦਰ ਪਾਲ ਸਿੰਘ, ਕੁਲਵੰਤ ਸਿੰਘ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਸੱਜਣ ਸਿੰਘ ਆਦਿ ਹਾਜਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media