Thursday, June 11, 2026

ਅਮਿੱਟ ਯਾਦਾਂ ਛੱਡ ਗਿਆ ਪ੍ਰਾਇਮਰੀ ਸਕੂਲ ਗੱਜਣਮਾਜਰਾ ਦਾ ਸਾਲਾਨਾ ਸਮਾਗਮ

ਮਾਲੇਰਕੋਟਲਾ, 7 ਅਪਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਗੱਜਣਮਾਜਰਾ ਬਲਾਕ ਮਾਲੇਰਕੋਟਲਾ-2 ਨੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਤੇ ਨਗਰ ਨਿਵਾਸੀਆਂ ਦੀ ਮਦਦ ਨਾਲ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।PPN0704201708ਇਸ ਸਮਾਗਮ ਦਾ ਉਦਘਾਟਨ ਪਾਇਨੀਅਰ ਗਰੁੱਪ ਗੱਜਣਮਾਜਰਾ ਦੇ ਪਿ੍ਰੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਨੇ ਕੀਤਾ।ਮੈਡਮ ਮੰਡੇਰ ਨੇ ਜਿਥੇ ਬੱਚਿਆਂ ਦੀ ਪ੍ਰਸੰਸ਼ਾ ਕੀਤੀ ਉਥੇ ਸਕੂਲ ਦੀ ਬਿਹਤਰੀ ਲਈ ਮਾਲੀ ਮਦਦ ਵੀ ਕੀਤੀ।ਸਕੂਲ ਮੁਖੀ ਗੁਰਜੰਟ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਵਿੱਚ ਬੀ.ਪੀ.ਈ.ਓ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ।ਸਕੂਲ ਵਿਦਿਆਰਥੀਆਂ ਨੇ ਆਏ ਮਹਿਮਾਨਾਂ ਲਈ ਗੀਤਾਂ, ਕਵਿਤਾਵਾਂ, ਕਵੀਸਰੀ, ਸਕਿੱਟਾਂ, ਗਿੱਧੇ ਤੇ ਭੰਗੜੇ ਨਾਲ ਆਏ ਸਰੋਤਿਆਂ ਨੇ ਨੂੰ ਕੀਲੀ ਰੱਖਿਆ।ਇਸ ਸਮਾਗਮ ਦੀ ਵਿਲੱਖਣਤਾ ਇਸ ਵਿਚ ਸੀ ਕਿ ਰਿਟਾਇਰਡ ਸਿੱਖਿਆ ਮਾਹਿਰ ਅਧਿਆਪਕ ਜੁਗਲ ਕਿਸੋਰ ਅੱਤਰੀ, ਦਰਸ਼ਨ ਸਿੰਘ ਮਹਿਤੋ ਰਿਟਾ. ਲੈਕਚਰਾਰ, ਸ੍ਰੀਮਤੀ ਸਤਵੰਤ ਕੌਰ, ਸ਼੍ਰੀਮਤੀ ਕੁਲਦੀਪ ਕੌਰ ਆਦਿ ਨੇ ਬੱਚਿਆਂ ਨੂੰ ਵਧੀਆ ਸਿਖਿਆ ਲਈ ਆਪਣੇ ਤਜੱਰਬੇ ਨਾਲ ਮੋਟੀਵੇਟ ਕੀਤਾ।ਇਸ ਸਮੇਂ ਦੌਰਾਨ ਹਾਕਮ ਸਿੰਘ, ਦਲਜੀਤ ਕੌਰ, ਹਰਜਿੰਦਰ ਕੌਰ (ਤਿੰਨੇ ਸੀ.ਐੱਚ.ਟੀ),ਰਾਜਦੇਵ ਸਿੰਘ ਐਚ.ਟੀ, ਜਸਵੀਰ ਕੌਰ ਐੱਚ.ਟੀ, ਮੁਹੰਮਦ ਨਾਸਰ ਆਜਾਦ, ਸੁਮਨਦੀਪ ਕੋਹਲੀ, ਵਰਿੰਦਰ ਵਰਮਾ, ਦਲਜਿੰਦਰ ਸਿੰਘ, ਬਲਜਿੰਦਰ ਕੌਰ, ਰਾਜਵੰਤ ਕੌਰ, ਰਵਿੰਦਰ ਕੌਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।ਸਮਾਗਮ ਦੇ ਅੰਤ ਵਿੱਚ ਬੀ.ਪੀ.ਈ.ਓ ਨਿਰਮਲ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਪ੍ਰਸੰਸ਼ਾ ਕੀਤੀ, ਉਥੇ ਸਕੂਲ ਸਟਾਫ ਨੂੰ ਵਧਾਈ ਤੇ ਦਫ਼ਤਰ ਵਲੋਂ ਵਿੱਤੀ ਸਹਾਇਤਾ ਦੇਣ ਦੀ ਗੱਲ ਵੀ ਆਖੀ।ਸਟੇਜ ਦੀ ਭੁਮਿਕਾ ਮੈਡਮ ਹਰਿੰਦਰ ਕੌਰ, ਪਰਦੀਪ ਕੌਰ ਤੇ ਗੁਰਜੰਟ ਸਿੰਘ ਨੇ ਬਾਖੂਬੀ ਨਿਭਾਈ।ਇਸ ਮੌਕੇ ਕਮਿੱਕਰ ਸਿੰਘ ਆੜਤੀਆ ਗੱਜਣਮਾਜਰਾ ਵੱਲੋਂ ਸਕੂਲ ਨੂੰ ਵਾਟਰ ਕੂਲਰ ਦਾਨ ਵਜੋਂ ਦਿੱਤਾ ਗਿਆ।ਅੰਤ ਵਿੱਚ ਮੈਡਮ ਹਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply