Tuesday, November 3, 2026

ਸੇਵਾ ਰਾਮ ਮਿਊਂਸੀਪਲ ਯੂਥ ਇੰਪਲਾਈਜ ਫੈਡਰੇਸ਼ਨ ਦੇ ਪ੍ਰੈਸ ਸਕੱਤਰ ਨਿਯੁੱਕਤ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਸੇਵਾ ਰਾਮ ਨੂੰ ਮਿਊਂਸੀਪਲ ਯੂਥ ਇੰਪਲਾਈਜ ਫੈਡਰੇਸ਼ਨ ਵਲੋਂ ਪ੍ਰੈੱਸ ਤੇ ਸਟੇਜ  ਸਕੱਤਰ ਦੇ ਅਹੁੱਦੇ ਨਾਲ ਨਿਵਾਜਿਆ ਗਿਆ ਹੈ।ਨਗਰ ਨਿਗਮ ਵਿਚ ਬੀਤੇ ਕਈਆਂ ਵਰ੍ਹਿਆਂ ਤੋਂ ਡਰਾਈਵਰ ਵਜੋਂ ਸੇਵਾਵਾਂ ਨਿਭਾਅ ਰਹੇ ਨਵ-ਨਿਯੁੱਕਤ ਅਹੁਦੇਦਾਰ ਸੇਵਾ ਰਾਮ ਨੇ ਪੱਤਰSewa Ram MCAਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਆਸ਼ੂ ਨਾਹਰ ਅਤੇ ਫੈਡਰੇਸ਼ਨ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਹੈ ਅਤੇ ਉਹ ਵੀ ਨਗਰ ਨਿਗਮ ਦੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਿਗਮ ਦੇ ਉਚ ਅਧਿਕਾਰੀਆਂ ਦੇ ਧਿਆਨ `ਚ ਲਿਆ ਕੇ ਬਣਦੀ ਜਿੰਮੇਵਾਰੀ ਨਿਭਾਈ ਜਾਵੇਗੀ। ਸੇਵਾ ਰਾਮ ਦੀ ਨਿਯੁੱਕਤੀ ਤੇ ਲੱਕੀ ਮਲਹੋਤਰਾ, ਵਿਨੋਦ ਬਿੱਟਾ, ਰਾਜੇਸ਼ ਗਿੱਲ, ਸਾਜਨ ਖੋਸਲਾ, ਰਵੀ ਕੁਮਾਰ, ਰਿੰਕੂ ਪਹਿਲਵਾਨ, ਵਿੱਕੀ ਮਲਹੋਤਰਾ, ਵਿਕਰਮ ਮਲਹੋਤਰਾ ਅਤੇ ਪ੍ਰਧਾਨ ਆਸ਼ੂ ਨਾਹਰ ਨੇ ਤਹਿ ਦਿਲੋਂ ਵਧਾਈਆਂ ਦਿੱਤੀਆਂ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply