ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਉੱਘੀ ਵਿਦਿਅਕ ਸੰਸਥਾ ਅਜੀਤ ਵਿਦਿਆਲਿਆ ਵਿਖੇ ਬਾਰਵੀਂ (+2) ਦੇ ਵਿਦਿਆਰਥੀਆਂ ਦਾ ਫੇਅਰਵੈਲ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਜਸਪ੍ਰੀਤ ਕੌਰ, ਨੀਤਿਕਾ, ਮਹਿਕ, ਹਰਜੋਤ ਸਿੰਘ, ਜਸਵਿੰਦਰ ਸਿੰਘ ਤੇ ਉਨਾਂ ਦੇ ਸਾਥੀ ਬੱਚਿਆਂ ਨੇ ਨਾਟਕ, ਕਲਾਸਿਕ ਡਾਂਸ, ਭੰਗੜਾ-ਗਿੱਧਾ, ਫੈਂਸੀ ਡਰੈਸ ਆਦਿ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਸੁਪਰਿਆ ਅਤੇ ਜੈਸਮੀਨ ਨੇ ਨਾਰੀ ਸ਼ਕਤੀ ਬਾਰੇ ਵਨ ਐਕਟ ਪਲੇਅ ਪੇਸ਼ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸਤਪਾਲ ਮਹਾਜਨ ਨੇ ਸ਼ਿਰਕਤ ਕਰਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਜਦਕਿ ਪ੍ਰਿੰਸੀਪਲ ਤੇ ਕੌਂਸਲਰ ਰਮਾ ਮਹਾਜਨ ਨੇ ਬੱਚਿਆਂ ਨੂੰ ਅਗਲੀਆਂ ਕਲਾਸਾਂ ਵਿੱਚ ਜਾ ਕੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਮਾਜ ਦੇ ਅਲੱਗ-ਅਲੱਗ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣਾ ਹੋਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਅਜੀਤ ਵਿਦਿਆਲਿਆ ਸਕੂਲ ਦੀ ਵਿਦਿਆਰਥਣ ਹਰਸਿਮਰਨ ਕੌਰ ਨੂੰ 42,000/- ਰੁਪਏ ਦਾ ਸਕਾਲਰਸ਼ਿਪ ਮਿਲਿਆ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਉਸਨੂੰ ਪ੍ਰਿੰਸੀਪਲ ਰਮਾ ਮਹਾਜਨ ਨੇ ਉਸ ਨੂੰ ਸਨਮਾਨਿਤ ਵੀ ਕੀਤਾ।ਇਸ ਅਵਸਰ ‘ਤੇ 27 ਸਾਲਾਂ ਤੋਂ ਸਕੂਲ ਵਿੱਚ ਨੌਕਰੀ ਕਰ ਚੁੱਕੀ ਸੀਨੀਅਰ ਟੀਚਰ ਊਸ਼ਾ ਅਰੋੜਾ ਨੂੰ ਸ੍ਰੀ ਸਤਪਾਲ ਮਹਾਜਨ ਨੇ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ੍ਰੀ ਤਿਲਕਰਾਜ ਸ਼ਰਮਾ, ਪੰਕਜ ਸ਼ਰਮਾ, ਰਕੇਸ਼ ਸ਼ਰਮਾ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਹਰਸਿਮਰਨਜੀਤ ਕੌਰ, ਅੰਜੂ ਮੈਡਮ, ਸਰਬਜੀਤ ਕੌਰ ਅਤੇ ਰੁਪਿੰਦਰ ਮੈਡਮ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …