ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਸੰਧੂ)- ਗੁਰੂ ਨਗਰੀ ਨੂੰ ਸਾਫ ਸੁਥਰਾ, ਹਰਿਆ ਭਰਿਆ ਰੱੱਖਣ ਦੇ ਮੰਤਵ ਨਾਲ ਜੀ.ਆਰ.ਆਰ ਤੇ ਐਨ.ਸੀ.ਆਰ ਅਧਾਰਿਤ ਕੰਪਨੀ ਵੱਲੋਂ 16 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ ਤੜਕਸਾਰ ਵੱਖ-ਵੱਖ ਉਮਰ ਵਰਗ ਦੇ ਮੈਰਾਥਨ ਖਿਡਾਰੀਆਂ ਦੇ ਲਈ ਕਰਵਾਈ ਜਾ ਰਹੀ ਪਲੇਠੀ ਮੈਰਾਥਨ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜੀ.ਆਰ.ਆਰ ਦੇ ਡਾਇਰੈਕਟਰ ਸਿਧਾਰਥ ਚੌਧਰੀ, ਮੈਂਬਰ ਮੈਡਮ ਮਹਿਕ ਕਪੂਰ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਅੰਤਰਾਸ਼ਟਰੀ ਵੈਟਰਨ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਅੰਤਰਾਸ਼ਟਰੀ ਗੋਲਡ ਮੈਡਲਿਸਟ ਵਾਕਰ ਹਰਜੀਤ ਸਿੰਘ ਨੇ ਇਸ ਮੈਰਾਥਨ ਵਿੱਚ ਮਾਸਟਰ ਐਥਲੈਟਿਕਸ ਖਿਡਾਰੀਆਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਾੇਣ ਦਾ ਯਕੀਨ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਹਾਫ ਮੈਰਾਥਨ ਵਿੱਚ 18 ਸਾਲ ਉਮਰ ਵਰਗ ਤੋਂ ਉਪਰ ਦੇ ਖਿਡਾਰੀ 10 ਕਿਲੋਮੀਟਰ ਦੇ ਵਿੱਚ 15 ਸਾਲ ਉਮਰ ਵਰਗ ਦੇ ਖਿਡਾਰੀ 3 ਕਿਲੋਮੀਟਰ ਦੇ ਵਿੱਚ 5 ਸਾਲ ਉਮਰ ਵਰਗ ਅਤੇ 1 ਕਿਲੋਮੀਟਰ ਦੇ ਵਿੱਚ 1 ਬੱਚਾ ਸਮੇਤ ਉਸਦੇ ਮਾਤਾ-ਪਿਤਾ ਵਿਚੋਂ ਇੱਕ ਮੈਂਬਰ ਹਿੱਸਾ ਲੈ ਸਕੇਗਾ।ਡਾਇਰੈਕਟਰ ਸਿਧਾਰਥ ਚੌਧਰੀ ਨੇ ਦੱਸਿਆ ਕਿ ਹੁਣ ਤੱਕ ਇਸ ਮੈਰਾਥਨ ਦੇ ਲਈ 1800 ਦੇ ਕਰੀਬ ਵੱਖ-ਵੱਖ ਉਮਰ ਵਰਗ ਦੇ ਦੌੜਾਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜਦੋਂ ਕਿ ਇਹ ਸਿਲਸਿਲਾ ਅਜੇ ਵੀ ਜਾਰੀ ਹੈ।ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ 3 ਹਜ਼ਾਰ ਤੋਂ ਉੱਪਰ ਖਿਡਾਰੀਆਂ ਨੂੰ ਸ਼ਮੂਲੀਅਤ ਕਰਵਾਉਣਾ ਉਨ੍ਹਾਂ ਦੀ ਚਾਹਤ ਹੈ।ਉਨ੍ਹਾਂ ਦੱਸਿਆ ਕਿ ਉਹ ਸ਼ਹਿਰੀ ਖੇਤਰ ਤੋਂ ਇਲਾਵਾ ਦਿਹਾਤੀ ਖੇਤਰ ਦੇ ਕਸਬਾ ਅਜਨਾਲਾ, ਮਜੀਠਾ, ਫਤਿਹਗੜ੍ਹ ਚੂੜੀਆਂ, ਲੋਪੋਕੇ, ਚੌਗਾਵਾਂ, ਅਟਾਰੀ, ਖਾਸਾ, ਛੇਹਰਟਾ, ਰਮਦਾਸ, ਬਾਬਾ ਬਕਾਲਾ, ਰਈਆ, ਬਿਆਸ ਆਦਿ ਦਾ ਦੌਰਾ ਕਰਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਚੁੱਕੇ ਹਨ। ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਰਿਫ੍ਰੈਸ਼ਮੈਂਟ ਤੋਂ ਇਲਾਵਾ ਮੈਡਲ, ਸਰਟੀਫਿਕੇਟ ਤੇ ਟੀ-ਸ਼ਰਟ ਦੇ ਕੇ ਨਿਵਾਜ਼ਿਆ ਜਾਵੇਗਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …