Wednesday, June 10, 2026

ਦਿੱਲੀ ਕਮੇਟੀ ਸਟਾਫ਼ ਨੂੰ ਜਰੂਰੀ ਸਹੂਲਤਾਂ ਤੇ ਸਨਮਾਨ ਦੇਣਾ ਪਹਿਲੀ ਨੈਤਿਕ ਜਿੰਮੇਵਾਰੀ – ਜੀ. ਕੇ

ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN0904201716ਗੁਰੂ ਹਰਿਕ੍ਰਿਸ਼ਨ ਪੋੱਲੀ ਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ‘ਚ 34 ਸਾਲ ਤੱਕ ਬਤੌਰ ਫਾਰਮਸਿਸਟ ਕਾਰਜ ਕਰਨ ਤੋਂ ਬਾਅਦ ਅੱਜ ਰਿਟਾਇਰ ਹੋਏ ਭੂਪਿੰਦਰ ਕੌਰ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸ਼ਾਲ ਅਤੇ ਤੋਹਫਾ ਦੇ ਕੇ ਪੂਰੀ ਇਮਾਨਦਾਰੀ ਨਾਲ ਸੇਵਾ ਕਰਨ ਲਈ  ਧੰਨਵਾਦ ਕੀਤਾ। ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਸਟਾਫ਼ ਇਕ ਪਰਿਵਾਰ ਦੀ ਤਰ੍ਹਾਂ ਹੈ।ਇਸ ਲਈ ਉਨਾਂ ਨੂੰ ਜਰੂਰੀ ਸਹੁਲ਼ਤਾਂ ਤੇ ਸਨਮਾਨ ਦੇਣਾ ਸਾਡੀ ਨੈਤਿਕ ਜਿੰਮੇਵਾਰੀ ਹੈ।ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਮੈਂਬਰ ਹਰਵਿੰਦਰ ਸਿੰਘ ਕੇ.ਪੀ ਤੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply