ਲੋਕਾਂ ‘ਚ ਭਾਰੀ ਰੋਸ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕਿਆ
ਹਰਚੋਵਾਲ (ਗੁਰਦਾਸਪੁਰ), 5 ਅਪ੍ਰੈਲ (ਗਗਨਦੀਪ ਸਿੰਘ ਰਿਆੜ) – ਜਵਾਲਾਮੁੱਖੀ ਮੰਦਰ ਵਿਖੇ ਮੇਲਾ ਵੇਖਣ ਆਏ ਛੋਟੇ -ਛੋਟੇ ਬੱਚਿਆਂ ਨੂੰ ਹਲਕਾਏ ਕੁੱਤੇ ਦੇ ਕੱਟਣ ਨਾਲ ਅੱਧੀ ਦਰਜ ਤੋ ਵੱਧ ਬੱਚਿਆਂ ਨੂੰ ਕੁੱਤੇ ਵੱਲੋ ਕੱਟਣ ਨਾਲ ਉਹ ਗੰਭੀਰ ਜਖਮੀ ਹੋਏ ਹਨ।
ਸਰਕਾਰੀ ਹਸਪਤਾਲ `ਚ ਹਲਕਾਏ ਕੁੱਤੇ ਦੇ ਟੀਕੇ ਨਾ ਮਿਲਣ ਕਾਰਨ ਪੀੜਤ ਪਰਿਵਾਰਾਂ ਨੂੰ ਨਿੱਜੀ ਦੁਕਾਨਾਂ ਤੋ ਮਹਿੰਗੇ ਭਾਅ ਦੇ ਟੀਕੇ ਖਰੀਦਣ ਕਰ ਕੇ ਮੈਡੀਕਲ ਸੋਟਰ ਵਾਲਿਆਂ ਦੀ ਚਾਂਦੀ ਰਹੀ।ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਵਿਖੇ ਨਵਰਾਤਿਆ ਦੇ ਤਿਓਹਾਰ ਦੋਰਾਨ ਜਵਾਲਾ ਮੁੱਖੀ ਮੰਦਰ ਵਿਖੇ ਛਿਮਾਹੀ ਮੇਲਾ ਮਨਾਇਆ ਜਾਂਦਾ ਹੈ, ਕਸਬੇ ਦੇ ਬੱਚੇ ਮੇਲਾ ਦੇਖਣ ਮੰਦਰ ਵਿਖੇ ਪਹੁੰਚੇ ਹੋਏ ਸਨ।ਇਸੇ ਦੋਰਾਨ ਇੱਕ ਹਲਕਾਏ ਕੁੱਤੇ ਨੇ ਅੱਧੀ ਦਰਜ ਤੋ ਵੱਧ ਬੱਚਿਆਂ ਨੂੰ ਕੱਟ ਦਿੱਤਾ ਤਾਂ ਮੇਲਾ ਦੇਖਣ ਆਏ ਲੋਕਾਂ ਚ ਕਾਫੀ ਹਫੜਾ-ਦਫੜੀ ਮੱਚ ਗਈ ।ਇਕ ਛੋਟੀ ਬੱਚੀ ਸਚਲੀਨ ਕੋਰ ਪੁੱਤਰੀ ਸਤਿਨਾਮ ਸਿੰਘ ਮੁਹੱਲਾ ਜੈ ਚੰਦ ਜੋ ਮੰਦਰ ਮੇਲਾ ਦੇਖ ਰਹੀ ਸੀ, ਉਸ `ਤੇ ਹਲਕਾਏ ਕੁੱਤੇ ਨੇ ਪਿਛੋਂ ਆ ਕੇ ਹਮਲਾ ਕਰ ਦਿੱਤਾ, ਜਿਸ ਨਾਲ ਇਹ ਛੋਟੀ ਬੱਚੀ ਜਖਮੀ ਹੋ ਗਈ। ਜਦ ਪਰਿਵਾਰਕ ਮੈਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤਰੁੰਤ ਬੱਚੀ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਦਾਖਲ ਕਰਵਾ ਦਿਤਾ।ਹਸਪਤਾਲ `ਚ ਮੋਜੂਦ ਸਟਾਫ ਨੇ ਲੜਕੀ ਦੀ ਮਾਤਾ ਨੂੰ ਆਖਿਆ ਕਿ ਹਸਪਤਾਲ `ਚ ਛੁੱਟੀ ਹੋਣ ਕਾਰਨ ਫਰਿਜ਼ ਦੀ ਚਾਬੀ ਦੂਸਰੇ ਆਧਿਕਾਰੀ ਦੇ ਪਾਸ ਹੈ। ਇਸ ਉਹ ਹਲਕਾ ਦਾ ਟੀਕਾ ਬਾਹਰੋਂ ਮੈਡੀਕਲ ਸਟੋਟ ਤੋਂ ਖ੍ਰਰੀਦ ਕੇ ਲੈ ਆਉਣ ।ਸੂਚਨਾ ਅਨੁਸਾਰ ਪੀੜਤ ਲੜਕੀ ਦੇ ਪਰਿਵਾਰ ਨੂੰ ਮਜਬੂਰ ਹੋ ਕੇ ਕਿਸੇ ਕੋਲੋਂ ਪੈਸੇ ਉਧਾਰ ਲੈ ਕਿ 350 ਰੁਪਏ ਟੀਕਾ ਖਰੀਦ ਕੇ ਆਪਣੀ ਬੱਚੀ ਨੂੰ ਲਵਾਇਆ ਤੇ ਅੰਦਰੋ ਸਿਰਫ ਇਕ ਟੀਕਾ ਚਾਨਣੀ ਦਾ ਲਗਾ ਦਿੱਤਾ।
ਇਸੇ ਤਰਾਂ ਲਵਪ੍ਰੀਤ ਕੋਰ ਪੁੱਤਰੀ ਜਰਨੈਲ ਸਿੰਘ ਮੁਹੱਲਾ ਮੰਦਰ ਵਾਲੀ ਗਲੀ, ਸਦਰੀ ਸਰਮਾ ਪੁੱਤਰੀ ਦਵਿੰਦਰ ਕੁਮਾਰ ਮਹੁੱਲਾ ਮੰਦਰ ਵਾਲੀ ਗਲੀ, ਲੜਕਾ ਅਵਤਾਰ ਸਿੰਘ ਪੁੱਤਰ ਅਮਨਦੀਪ ਸਿੰਘ ਮਹੁੱਲਾ ਖੂਹਵਾਲੀ ਗਲੀ, ਲੜਕੀ ਸ਼ਹਿਨਾਜਪ੍ਰੀਤ ਕੋਰ ਪੁੱਤਰੀ ਹਰਜਿੰਦਰ ਸਿੰਘ, ਲੜਕੀ ਨਵੀ ਪੁੱਤਰੀ ਮਕਬੂਲ ਮਸੀਹ ਵਾਸੀ ਹਰਚੋਵਾਲ ਆਦਿ ਨੂੰ ਕੁੱਤੇ ਨੇ ਕੱਟਿਆ ਹੈ।ਪ੍ਰੀੜਤ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਜਦ ਉਹ ਹਲਕਾਏ ਕੁੱਤੇ ਦੇ ਸ਼ਿਕਾਰ ਬੱਚਿਆਂ ਨੂੰ ਕਲੈ ਕੇ ਸਰਕਾਰੀ ਹਸਪਤਾਲ ਗਏ ਤਾਂ ਅੱਗੇ ਛੁੱਟੀ ਹੋਣ ਦਾ ਬਹਾਨਾ ਲਗਾ ਕੇ ਉਨਾਂ ਨੂੰ ਬਹਾਰੋ ਮੈਡੀਕਲ ਸਟੋਰ ਤੋਂ ਮਹਿੰਗੇ ਭਾਅ ਦੇ ਟੀਕੇ ਲਿਆਉਣ ਲਈ ਮਜਬੂਰ ਕੀਤਾ।ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਹਲਕਾਏ ਕੁੱਤੇ ਨੂੰ ਕਾਬੂ ਕਰਨ ਲਈ ਕੋਈ ਵੀ ਠੋਸ ਉਪਰਾਲਾ ਨਹੀ ਕੀਤਾਂ ਗਿਆ, ਜਿਸ ਨਾਲ ਇਹ ਘਟਨਾ ਵਾਪਰ ਗਈ।ਪੀੜਤ ਪਰਿਵਾਰਕ ਦੇ ਮੈਬਰਾਂ ਨੇ ਸਿਹਤ ਵਿਭਾਗ ਦੀ ਚੀਫ ਸੈਕਟਰੀ ਚੰਡੀਗੜ, ਸਿਵਲ ਸਰਜਨ ਗੁਰਦਾਸਪੁਰ, ਡਿਪਟੀ ਕਮਿਸ਼ਨ ਗੁਰਦਾਸਪੁਰ ਪਾਸੋਂ ਮੰਗ ਕੀਤੀ ਗਈ ਕਿ ਜਿਹਨਾਂ ਬੱਚਿਆਂ ਨੂੰ ਹਲਕਾਏ ਕੁੱਤੇ ਨੇ ਕੱਟਿਆ ਹੋਇਆ ਹੈ।ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ ਬੱਚਿਆਂ ਦੇ ਪ੍ਰਵਿਾਰਕ ਮੈਬਰਾਂ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ।ਜਿਸ ਗਰੀਬ ਪਰਿਵਾਰਕ ਮੈਂਬਰ ਵਧੀਆ ਤਰੀਕੇ ਇਲਾਜ ਕਰਵਾ ਸਕਣ।ਜਿਕਰਯੋਗ ਇਹ ਹੈ ਕਿ ਅਜੇ ਤੱਕ ਹਲਕਾਏ ਕੁੱਤੇ ਨੂੰ ਫੜਨ ਲਈ ਪ੍ਰਸ਼ਾਸ਼ਨ ਵੱਲੋ ਕੋਈ ਕਦਮ ਨਹੀ ਚੁੱਕੇ, ਜਿਸ ਨਾਲ ਕੁੱਤੇ ਵੱਲੋ ਲੋਕਾਂ ਨੂੰ ਹੋਰ ਕੱਟਣ ਦੀਆਂ ਖਬਰਾਂ ਦਾ ਬਜ਼ਾਰ ਗਰਮ ਚੱਲ ਰਿਹਾ ਹੈ ਹਲਕਾਏ ਕੁੱਤੇ ਨੂੰ ਵੀ ਕਾਬੂ ਨਹੀ ਕੀਤਾ ਗਿਆ।ਕੀ ਕਹਿਣਾ ਹੈ ਐਸ.ਐਮ.ਓ ਹਰਭਜਨ ਸਿੰਘ ਨਾਲ ਉਹਨਾ ਦੇ ਫੋਨ `ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਫੋਨ ਦੀ ਬੈਲ ਵੱਜਦੀ ਰਹੀ, ਪਰ ਉਹਨੇ ਫੋਨ ਨਾ ਚੁੱਕਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media