ਭਿੱਖੀਵਿੰਡ/ ਬੀੜ ਸਾਹਿਬ 11 ਅਪ੍ਰੈਲ (ਪੰਜਾਬ ਪੋਸਟ- ਭਾਟੀਆ, ਬਖਤਾਵਰ) – ਕੈਪਟਨ ਸਰਕਾਰ ਵੱਲੋ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਜੋ ਕਦਮ ਚੁੱਕੇ ਜਾ ਰਹੇ ਹਨ, ਉਹਨਾਂ ਦੀ ਹਰ ਪਾਸੇ ਪਿੰਡਾਂ, ਕਸਬਿਆਂ ਤੇ ਸੱਥਾਂ ਵਿੱਚ ਬਜੁੱਰਗ ਭਰਪੂਰ ਸ਼ਲਾਘਾ ਕਰ ਰਹੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਲਸ਼ਨ ਕੁਮਾਰ ਅਲਗਂੋ, ਹਰਜਿੰਦਰ ਸਿੰਘ ਤੇ ਗਗਨਦੀਪ ਰੂਬੀ ਭਿੱਖੀਵਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਆਗੂਆਂ ਨੇ ਕਿਹਾ ਕਿ ਪਿਛਲੀ ਗੱਠਜੋੜ ਸਰਕਾਰ ਦੇ ਰਾਜ ਵਿੱਚ ਵਧੇ ਨਸ਼ਿਆਂ ਦੇ ਕਾਰੋਬਾਰ ਤੇ ਸੇਵਨ ਨੇ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਸਨ।ਉਹਨਾ ਕਿਹਾ ਕਿ ਹਲਕਾ ਖੇਮਕਰਨ ਤੋ ਬਣੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਹਲਕੇ ਅੰਦਰ ਗੁੰਡਾਗਰਦੀ ਅਤੇ ਨਸ਼ਿਆਂ ਨੂੰ ਖਤਮ ਕਰਕੇ ਲੋਕਾਂ ਨੂੰ ਅਮਨ ਸ਼ਾਤੀ ਦਾ ਮਹੋਲ ਦੇਣਗੇ ।ਗੁਲਸ਼ਨ ਅਲਗੋਂ, ਹਰਜਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕੀਤੀ ਹੈ ਕਿ ਸਰਵਨ ਸਿੰਘ ਧੁੰਨ ਨੂੰ ਕੋਈ ਪੰਜਾਬ ਪੱਧਰ ਦੀ ਚੇਅਰਮੈਨੀ ਦਿੱਤੀ ਜਾਵੇ। ਕਿਉਕਿ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੱਲਰ ਦੀ ਵਿਧਾਨ ਸਭਾ ਚੋਣ ਵੇਲੇ ਧੁੰਨ ਵੱਲੋ ਕੀਤੀ ਸਖਤ ਮਿਹਨਤ ਸਦਕਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਸਭ ਤੋਂ ਵੱਧ ਵੋਟਾਂ ਲੈ ਕੇ ਕਾਮਯਾਬ ਹੋਏ ਹਨ ।ਇਸ ਮੋਕੇ ਰਾਜਾ ਮਾਨਕਪੁਰ, ਜਸਨਦੀਪ ਸਿੰਘ, ਜੱਸਾ ਸੋਹਲ, ਗੁਰਸੇਵਕ ਸਿੰਘ ਬੂੜਚੰਦ, ਬੱਬੂ ਕਲਸੀ ਆਦਿ ਹਾਜਰ ਸਨ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media