ਵੱਧ ਰੇਟ ਵਸੂਲਣ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲੋਕ – ਪ੍ਰਕਾਸ਼ ਸਿੰਘ
ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹੋੋਟਲਾਂ, ਰੇਸਟੋਰੇਂਟਾਂ, ਬਾਰਾਂ ਜਾਂ ਮਾਲਾਂ ਵਿਚ ਵੇਚੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਚੀਜਾਂ ਜਾਂ ਹੋਰ ਦੁਸਰੀਆਂ ਵਸਤੂਆਂ ਜਿੰਨ੍ਹਾਂ `ਤੇ ਕੰਪਨੀਆਂ ਵਲੋਂ ਨਿਰਧਾਰਿਤ ਕੀਤੇ ਰੇਟ ਲਿਖੇ ਹੁੰਦੇ ਹਨ।
ਉਸ ਤੋਂ ਵੱਧ ਰੇਟ ਲਏ ਜਾਣ `ਤੇ ਲੀਗਲ ਮੇਟਰੋਲੋਜੀ ਵਿਭਾਗ (ਨਾਪ-ਤੋਲ) ਵਲੋਂ ਕਾਰਵਾਈ ਕਰਕੇੇ ਚਾਲਾਨ ਕੱਟੇ ਗਏ ਅਤੇ ਅਗੇ ਤੋਂ ਵਾਰਨਿੰਗ ਵੀ ਦਿੱਤੀ ਗਈ ਕਿ ਅਗਰ ਦੁਬਾਰਾ ਤੋਂ ਨਿਰਧਾਰਿਤ ਕੀਤੀਆਂ ਗਈਆਂ ਕੀਮਤਾਂ ਤੋਂ ਵੱਧ ਰੇਟ ਲਏੇ ਗਏ ਤਾਂ ਉਨ੍ਹਾਂ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।
ਨਾਪ ਤੋਲ ਵਿਭਾਗ ਦੇ ਲੀਗਲ ਮੈਟਰੋਲੋਜੀ ਅਫਸਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚੋਂ ਅਫਸਰਾਂ ਦੀ ਇਕ ਕਮੇਟੀ ਬਣਾਈ ਗਈ ਸੀ, ਜਿਸ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਕੁੱਝ ਹੋਟਲਾਂ, ਬੀਅਰ ਬਾਰਾਂ, ਮਾਲਾਂ ਅਤੇ ਰੈਸਟੋਰੈਂਟਾਂ ਵਿਚ ਕੀਤੀ।ਰੇਡ ਦੌਰਾਨ ਉਨ੍ਹਾਂ ਦੀ ਟੀਮ ਨੇ ਉਥੇ ਪਰਿੰਟ ਰੇਟ (ਐਮ.ਆਰ.ਪੀ) ਤੋਂ ਵੱਧ ਕੀਮਤ ‘ਤੇ ਖਾਣ ਪੀਣ ਵਾਲੀਆਂ ਅਤੇ ਦੁਸਰੀਆਂ ਵਸਤੂਆਂ ਵੇਚਣ ਵਾਲਿਆਂ ਲੀਗਲ ਮੇਟਰੋਲੋਜੀ ਅੇਕਟ 2009 ਸੈਕਸ਼ਨ 18/36 ਅਤੇ ਪੀ.ਸੀ.ਆਰ ਰੂਲ ਲੀਗਲ ਮੇਟਰੋਲੋਜੀ 18(2) ਦੇ ਤਹਿਤ ਕੇਸ ਦਰਜ ਕੀਤੇ ਗਏ।
ਲੀਗਲ ਮੇਟਰੋਲੋਜੀਕਲ ਅਫਸਰ ਪ੍ਰਕਾਸ਼ ਸਿੰਘ ਨੇ ਕਿਹਾ ਕਿ ਬੜੇ ਦਿਨਾਂ ਤੋਂ ਲੋਕਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਜਿਆਦਾਤਰ ਦੁਕਾਨਦਾਰ ਪਰਿੰਟ ਰੇਟ ਤੋਂ ਵੱਧ ਰੇਟ ਲਗਾ ਰਹੇ ਹਨ ਜਿਸ `ਤੇ ਇਕ ਕਮੇਟੀ ਬਣਾ ਕੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ।ਉਨ੍ਹਾਂ ਆਮ ਜਨਤਾ ਨੂੰ ਵੀ ਸੁਚੇਤ ਕੀਤਾ ਕਿ ਉਹ ਖੁੱਦ ਵੀ ਜਾਗਰੂਕ ਹੋਣ ਅਤੇ ਆਪਣੇ ਆਸ ਪਾਸ ਵਾਲਿਆਂ ਨੂੰ ਵੀ ਜਾਗਰੁਕ ਕਰਨ ਅਤੇ ਕਦੀ ਵੀ ਕੋਈ ਚੀਜ਼ ਨੂੰ ਖ੍ਰੀਦਣ ਤੋਂ ਪਹਿਲਾਂ ਪਰਿੰਟ ਰੇਟ ਪੜ ਕੇ ਹੀ ਵਸਤਾਂ ਦਾ ਭੁਗਤਾਨ ਕਰਨ।ਅਗਰ ਫਿਰ ਵੀ ਕੋਈ ਉਨ੍ਹਾਂ ਤੋਂ ਵੱਧ ਰੇਟ ਵਸੂਲ ਕਰਦਾ ਹੈ ਤਾਂ ਉਹ ਨਾਪ ਤੋਲ ਵਿਭਾਗ ਦੇ ਦਫਤਰ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਪ੍ਰਕਾਸ਼ ਸਿੰਘ ਨੇ ਕਿਹਾ ਕਿ ਸਵਰਨਕਾਰ ਅਤੇ ਕਾਰਖਾਨੇਦਾਰ ਜਿੰਨ੍ਹਾਂ ਕੋਲ ਵਜਨ ਕਰਨ ਵਾਲੇ ਕੰਡੇ ਹਨ, ਉਹ ਵੀ ਇਕ ਹਫਤੇ ਦੇ ਅੰਦਰ ਅੰਦਰ ਅਪਣੇ ਕੰਡੇ ਪਾਸ ਕਰਵਾ ਲੈਣ ਨਹੀਂ ਅਗਰ ਬਿਨਾਂ ਪਾਸ ਕੀਤੇ ਕੰਡੇ ਕਿਸੇ ਵੀ ਦੁਕਾਨਦਾਰ ਕੋਲ ਮਿਲਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਵਿਭਾਗ ਵਲੋਂ ਲੀਗਲ ਮੈਟਰੋਲੋਜੀ ਅੇਕਟ 2009 ਸੈਕਸ਼ਨ 24/33 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media