Monday, October 5, 2026

ਦਰਦਨਾਕ ਸੜਕ ਹਾਦਸੇ `ਚ 4 ਮਾਸੂਮ ਬੱਚਿਆਂ ਸਮੇਤ 6 ਦੀ ਮੋਤ, ਤਿੰਨ ਜਖਮੀ

ਮ੍ਰਿਤਕਾਂ ਵਿੱਚ 5 ਭੈਣਾਂ ਦੋ ਛੋਟੇ ਭਰਾ ਸ਼ਾਮਿਲ- ਪਿੰਡ ਵਿੱਚ ਸੋਗ
ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬਾਅਦ ਦੁਪਹਿਰ ਕਰੀਬ 3 ਵਜੇ ਦੇ ਕਰੀਬ ਗਹਿਰੀ ਮੰਡੀ ਤੋਂ ਖਜਾਲਾ ਰੋਡ ਸਥਿਤ ਪਿੰਡ ਦਸ਼ਮੇਸ਼ ਨਗਰ ਦੀ ਸੜਕ `ਤੇ ਵਾਪਰੇ ਦਰਦਨਾਕ ਹਾਦਸੇ ਦੋਰਾਨ 6 ਦੀ ਮੋਤ ਅਤੇ ਤਿੰਨ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਹਨਾਂ ਵਿੱਚ 4 ਮਾਸੂਮ ਬੱਚੇ ਉਮਰ 10 ਤੋਂ 12 ਸਾਲ ਸਮੇਤ ਇਕ ਕੁਲਫੀ ਵਾਲਾ ਅਤੇ ਇਕ ਕੁਲਚਿਆਂ ਦੀ ਰੇਹੜੀ ਵਾਲਾ ਸ਼ਾਮਿਲ ਹੈ। PPN1204201704ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੀ ਸੜਕ `ਤੇ ਇਕ ਪਾਸੇ ਕੁਲਫੀ ਅਤੇ ਕੁਲਚਿਆਂ ਦੀ ਰੇਹੜੀ ਤੋਂ ਬੱਚੇ ਕੁਲਫੀ ਲੈ ਰਹੇ ਸਨ ਕਿ ਖਜਾਲਾ ਵਾਲੇ ਪਾਸਿਓਂ ਆ ਰਹੀ ਬਲੈਰੋ ਗੱਡੀ ਨੰਬਰ ਪੀ.ਬੀ 02 ਸੀ.ਆਰ 2992 ਜਿਸ ਨੰੁ ਹਰਭਜਨ ਸਿੰਘ ਚਲਾ ਰਿਹਾ ਸੀ ਨੇ ਰੇਹੜੀ ਵਾਲਿਆਂ `ਤੇ ਸਿੱਧੀ ਗੱਡੀ ਚੜਾ ਦਿੱਤੀ, ਗੱਡੀ ਪਲਟੀ ਮਾਰ ਕੇ ਨਾਲ ਹੀ ਸਥਿਤ ਘਰ ਦੀ ਕੰਧ ਤੋੜ ਕੇ ਅੰਦਰ  ਵਿੱਚ ਵੜ ਗਈ। ਹਾਦਸੇ ਸਮੇਂ 5-7 ਕਦਮਾਂ ਦੀ ਦੂਰੀ `ਤੇ ਬੱਤੀ ਬੰਦ ਹੋਣ ਕਰਕੇ ਵਿਹੜੇ ਵਿੱਚ ਘਰ ਦੇ ਮੈਂਬਰ ਬੈਠੇ ਹੋਏ ਸਨ। ਬਲੈਰੋ ਗੱਡੀ ਵਿੱਚ ਅਕਾਲੀ ਆਗੂ ਚੇਅਰਮੈਨ ਜੈਲ ਸਿੰਘ ਵਾਸੀ ਗੋਪਾਲਪੁਰਾ ਮੋਜੂਦ ਸੀ। ਗੱਡੀ ਦੇ ਸ਼ੀਸ਼ੇ ਉੱਪਰ ‘ਪੰਜਾਬ ਸਰਕਾਰ’ ਲਿਖਿਆ ਹੋਇਆ ਸੀ।ਮੋਕੇ `ਤੇ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਗੱਡੀ ਦੇ ਵਿੱਚ ਅੱਧੀ ਬੋਤਲ ਦੇਸੀ ਸ਼ਰਾਬ ਵੀ ਮੋਜੂਦ ਸੀ।ਇਸ ਹਾਦਸੇ ਦੇ ਸ਼ਿਕਾਰਾਂ ਵਿੱਚ ਪੰਜ ਵੱਡੀਆਂ ਭੈਣਾਂ ਨੂੰ ਕਾਫੀ ਸਮੇਂ ਬਾਅਦ ਮਿਲੇ ਦੋ ਮਾਸੂਮ ਭਰਾ ਪਲਵਿੰਦਰ ਸਿੰਘ 11 ਸਾਲ ਅਤੇ ਗੁਰਵਿੰਦਰ ਸਿੰਘ 7 ਸਾਲ ਪੁੱਤਰ ਮੇਜਰ ਸਿੰਘ ਰਿਕਸ਼ਾ ਚਾਲਕ ਸਮੇਤ ਗੁਰਪ੍ਰੀਤ ਸਿੰਘ ਪੁੱਤਰ ਨੋਥੀ ਸਿੰਘ, ਜੋਬਨ ਸਿੰਘ ਪੁੱਤਰ ਸੁਖਦੇਵ ਸਿੰਘ ਸ਼ਾਮਿਲ ਹਨ। ਜਖਮੀਆਂ ਵਿੱਚ ਕੁਲਫੀ ਖਾ ਰਹੀ ਪ੍ਰਭਜੋਤ  ਕੋਰ ਪੁਤਰੀ ਜਗਤਾਰ ਸਿੰਘ, ਮੰਗਲ ਸਿੰਘ ਪੁੱਤਰ ਸੁਖਦੇਵ ਸਿੰਘ ਜਿਸ ਦਾ ਇਕ ਭਰਾ ਮੋਕੇ `ਤੇ ਮਾਰਿਆ ਗਿਆ।ਕੁਲਫੀ ਵਾਲੇ ਰਮੇਸ਼ ਕੁਮਾਰ ਵਾਸੀ ਫਤਿਆਬਾਦ ਹਰਿਆਣਾ ਅਤੇ ਕੁਲਚੇ ਵਾਲੇ ਵਾਸੀ ਜੰਡਿਆਲਾ ਗੁਰੂੁ ਦੀ ਵੀ ਮੋਕੇ `ਤੇ ਮੋਤ ਹੋ ਗਈ।ਸਾਰੇ ਹੀ ਮ੍ਰਿਤਕ ਗਰੀਬ ਦਿਹਾੜੀਦਾਰ ਪਰਿਵਾਰਾਂ ਨਾਲ ਸਬੰਧਤ ਦੱਸੇ ਜਾ ਰਹੇ ਸਨ।ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਮੋਕੇ `ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।PPN1204201705

                                    ਇਸ ਤੋਂ ਇਲਾਵਾ ਐਸ.ਡੀ.ਐਮ, ਐਸ.ਪੀ ਹੈੱਡਕੁਆਟਰ ਜਗਜੀਤ ਸਿੰਘ ਸਰੋਆ,  ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਐਚ.ਓ ਸ਼ਿਵਦਰਸ਼ਨ ਸਿੰਘ, ਇੰਸਪੈਕਟਰ ਧਨਇੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਹੋਏ ਸਨ, ਜਿੰਨਾਂ ਨੇ ਲਾਸ਼ਾ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਰਵਾਨਾ ਕੀਤਾ। ਪੁਲਿਸ ਨੇ ਬੁਲੇਰੋ ਗੱਡੀ ਨੰਬਰ ਪੀ.ਬੀ 02 ਸੀ.ਆਰ 2892 ਨੂੰ ਕਬਜੇ ਵਿੱਚ ਲੈ ਲਿਆ ਹੈ ਅਤੇ ਇਸ ਦੇ ਚਾਲਕ ਹਰਭਜਨ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਅੰਨਗੜ ਅਤੇ ਅਕਾਲੀ ਆਗੂ ਜੈਲ ਸਿੰਘ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਮੇਂਬਰ ਹੈ ਨੂੰ ਕਾਬੂ ਕਰ ਲਿਆ।ਡੀ.ਐਸ.ਪੀ ਨੇ ਦੱਸਿਆ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply