Saturday, March 7, 2026

ਮੈਡੀਕਲ ਕਾਲਜ ਨੂੰ ਬਚਾਉਣ ਲਈ ਪੰਜਾਬ ਸਰਕਾਰ ਅੱਗੇ ਆਵੇ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ)- ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਸਥਾਨਕ ਸਰਕਾਰੀ ਮੈਡੀਕਲ ਕਾਲਜ ਪੰਜਾਬ ਦੀ ਆਨ ਤੇ ਸ਼ਾਨ ਹੈ। ਡਾ. ਮਨਮੋਹਨ ਸਿੰਘ ਨੇ ਬਤੌਰ ਪ੍ਰਧਾਨ ਮੰਤਰੀ ਹੁੰਦੇ ਹੋਏ, ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਪਰ ਹੁਣ ਇਸ ਉੱਪਰ ਸੰਕਟ ਦੇ ਬੱਦਲ ਛਾਏ ਹੋਏ ਹਨ। ਅਖ਼ਬਾਰੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਨਾ ਤਾਂ ਇਸ ਕਾਲਜ ਵਿੱਚ ਪੂਰਾ ਸਟਾਫ਼ ਹੈ ਤੇ ਨਾ ਹੀ ਪੂਰਾ ਸਾਜੋ ਸਮਾਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ,  ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ ਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸੇ ਵੀ ਸ਼ਰਤ ’ਤੇ ਇੱਥੋਂ ਦੀਆਂ ਐਮ. ਬੀ.ਬੀ ਐਸ ਦੀਆਂ 200 ਸੀਟਾਂ ਵਿੱਚ ਕਮੀ ਨਹੀਂ ਆਉਣੀ ਚਾਹੀਦੀ। ਪਿਛਲੇ ਸਾਲ ਕੁੱਝ ਸ਼ਰਤਾਂ ਅਧੀਨ ਇਸ ਕਾਲਜ ਦੀਆਂ ਸੀਟਾਂ 150 ਤੋਂ ਵਧਾ ਕੇ 200 ਕੀਤੀਆਂ ਗਈਆਂ ਸਨ, ਪਰ ਪਿਛਲੀ ਸਰਕਾਰ ਨੇ ਇਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਹਾਲਾਂਕਿ ਉਸ ਸਮੇਂ ਦੇ ਮੈਡੀਕਲ ਸਿੱਖਿਆ ਮੰਤਰੀ ਦਾ ਘਰ ਇਸ ਮੈਡੀਕਲ ਕਾਲਜ ਦੇ ਨਾਲ ਹੀ ਸੀ।ਇਥੋਂ ਸਾਡੇ ਮੰਤਰੀਆਂ ਦੀ ਲਾਪ੍ਰਵਾਹੀ ਦਾ ਪਤਾ ਵੀ ਲੱਗਦਾ ਹੈ ਕਿ ਸਾਡੇ ਵਿਧਾਇਕ ਮੰਤਰੀ ਬਣਨ ਲਈ ਲਿੱਲਕੜੀਆਂ ਤਾਂ ਲੈਂਦੇ ਹਨ, ਪਰ ਮੰਤਰੀ ਬਣ ਕੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ। ਇਥੋਂ ਦੀਆਂ ਖਾਮੀਆਂ ਬਾਰੇ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਨਾ ਤਾਂ ਇਲਾਕੇ ਦੇ ਪਹਿਲੇ ਵਿਧਾਇਕ ਤੇ ਨਾ ਹੀ ਮੌਜੂਦਾ ਵਿਧਾਇਕ ਨੇ ਗੁਰੂ ਨਾਨਕ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਜਾ ਕੇ ਮਰੀਜ਼ਾਂ ਦੀਆਂ ਮੁਸ਼ਕਲਾਂ ਤੇ ਹਸਪਤਾਲ ਦੇ ਸਟਾਫ਼ ਪਾਸੋਂ ਇੱਥੋਂ ਦੀਆਂ ਖਾਮੀਆਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।ਮੰਚ ਆਗੂ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਸਥਾਨਕ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਹਸਪਤਾਲ ਜਾ ਕੇ ਇਨ੍ਹਾਂ ਦੀ ਸਥਿੱਤੀ ਬਾਰੇ ਖ਼ੁਦ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ, ਜਿਵੇਂ ਕਿ ਯੂ.ਪੀ. ਦਾ ਮੁੱਖ ਮੰਤਰੀ ਕਰ ਰਿਹਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply