ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਖਾਲਸਾ ਪੰਥ ਦਾ ਜਨਮ ਦਿਹਾੜਾ ਅਤੇ ਵਿਸਾਖੀ ਦਾ ਤਿਓਹਾਰ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬਤੌਰ ਮੁੱਖ ਮਹਿਮਾਨ ਅਤੇ ਸਕੂਲ ਦੇੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਮਹਮਾਨ ਵਜੋਂ ਸ਼ਾਮਲ ਹੋਏ।ਬੱਚਿਆਂ ਵਲੋਂ ਮਹਿਮਾਨਾਂ ਨੂੰ ਸਕੂਲ ਦੀ ਬੈਂਡ ਟੀਮ ਅਤੇ ਪੰਜਾਬੀ ਸਭਿਆਚਾਰ ਦੇ ਰੀਤੀ ਰਿਵਾਜਾਂ ਨਾਲ ਫੁਲਕਾਰੀ ਦੀ ਛਾਂ ਹੇਠ ਸਮਾਗਮ ਦੇ ਸਥਾਨ ‘ਤੇ ਲਿਜਾਇਆ ਗਿਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ‘ਕਿਡੀਜ਼ ਪੈਰਾਡਾਈਜ਼’ ਅਤੇ ਈ-ਲਾਈਬਰੇਰੀ ਦਾ ਉਦਘਾਟਨ ਕੀਤਾ।
ਸਕੂਲ ਵੱਲੋਂ ਨੰਨੇ-ਮੁੰਨੇ ਬੱਚਿਆਂ ਦੀ ਸਕੂਲ ਅਤੇ ਪੜ੍ਹਾਈ ਵਿੱਚ ਦਿਲਚਸਪੀ ਪੈਦਾ ਕਰਨ ਲਈ ਪਲੇਅ-ਪੈਨ ਅਤੇ ਨਰਸਰੀ ਜਮਾਤਾਂ ਦੇ ਕਮਰਿਆਂ ਨੂੰ ਵੱਖ-ਵੱਖ ਡਿਜ਼ਾਇਨਾਂ ਅਤੇ ਚਮਕਦਾਰ ਰੰਗਾਂ ਦੀਆਂ ਤਸਵੀਰਾਂ, ਚਿੱਤਰਕਾਰੀ ਅਤੇ ਫਰਨੀਚਰ ਨਾਲ ਸਜਾਇਆ ਗਿਆ।ਰੰਗਾਰੰਗ ਪ੍ਰੋਗਰਾਮ ਦੌਰਾਨ ਨੌਵੀਂ ਤੇ ਦਸਵੀਂ ਦੀਆਂ ਵਿਦਿਆਰਥਣਾਂ ਨੇ ਪ੍ਰਧਾਨ ਚੱਢਾ ਦੀ ਸ਼ਖਸੀਅਤ ਤੇ ਕਾਰਜ਼ਾਂ ਨੂੰ ਟੱਪਿਆਂ ਦੀ ਵੰਨਗੀ ਰਾਹੀਂ ਬਿਆਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਭੰਗੜੇ ਅਤੇ ਨਾਚ ਨੇ ਦਰਸ਼ਕ ਕੀਲੇ ਅਤੇ ਰੰਗਦਾਰ ਪਹਿਰਾਵਿਆਂ ਵਿੱਚ ਸੱਜੇ ਛੋਟੇ ਛੋਟੇ ਬੱਚੇ ਆਕਰਸ਼ਨ ਦਾ ਕੇਂਦਰ ਰਹੇ।ਸਮਾਗਮ ਵਿੱਚ ਅਜੀਤ ਸਿੰਘ ਬਸਰਾ, ਭਰਪੂਰ ਸਿੰਘ, ਮਨਮੋਹਨ ਸਿੰਘ, ਮਨਜੀਤ ਸਿੰਘ ਮੰਜ਼ਲ, ਰਣਬੀਰ ਸਿੰਘ ਚੋਪੜਾ, ਅਰਿਦਮਨ ਸਿੰਘ ਮਾਹਲ, ਗੁਰਿੰਦਰ ਸਿੰਘ ਚਾਵਲਾ, ਪ੍ਰੋ. ਭੁਪਿੰਦਰ ਸਿੰਘ ਸੇਠੀ, ਜਸਵਿੰਦਰ ਸਿੰਘ ਜੱਸੀ ਅਤੇ ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਸ਼ਾਮਲ ਹੋਏ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਕੂਲ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਰਹੇ।

Punjab Post Daily Online Newspaper & Print Media