ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦਿਲਬੀਰ ਫਾਊਡੇਸ਼ਨ ਵਲੋਂ ਮਨੁੱਖਤਾ ਦੇ ਭਲੇ ਲਈ ਅਕਤੂਬਰ 2016 ਤੋ ਔਰਗੇਨਿੰਕ ਐਤਵਾਰ ਬਜਾਰ ਦਾ ਉਪਰਾਲਾ ਜਾਰੀ ਹੈ, ਜੋ ਹਰ ਐਤਵਾਰ ਸ਼ਹਿਜਾਦਾਨੰਦ ਕਾਲਜ ਵਿੱਚ ਲਗਾਇਆ ਜਾਂਦਾ ਹੈ।ਗੁਨਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ 16 ਅਪ੍ਰੈਲ 2017 ਨੂੰ ਇਥੇ ਵਿਸਾਖੀ ਦਾ ਪਵਿੱਤਰ ਤਿਉਹਾਰ ਸ਼ਾਮ 5:00 ਵਜੇ ਤੋ ਰਾਤ 9:00 ਵਜੇ ਤੱਕ ਮਨਾਇਆਂ ਜਾਵੇਗਾ।ਬਜਾਰ ਲੱਗਣ ਨਾਲ ਜਿਥੇ ਕਿਸਾਨਾ ਦੀ ਭਲਾਈ ਜੁੜੀ ਹੈ, ਉਥੇ ਪਤਵੰਤੇ ਸ਼ਹਿਰ ਵਾਸੀਆ ਨੂੰ ਬਿਨ੍ਹਾਂ ਜਹਿਰਾ ਅਤੇ ਕੈਮੀਕਲ ਤੋ ਮੁਕਤ ਖਾਣਾ ਤੇ ਹੋਰ ਪਦਾਰਥ ਮਿਲ ਰਹੇ ਹਨ।ਵਿਸਾਖੀ ਦੇ ਤਿਉਹਾਰ ‘ਤੇ ਇਸ ਸ਼ਾਮ ਨੂੰ ਹੋਰ ਖੂਬਸੂਰਤ ਬਣਾਉਣ ਲਈ ਗਿੱਧੇ, ਭੰਗੜੇ ਦੀਆਂ ਟੀਮਾਂ ਵਿਸ਼ੇਸ਼ ਤੌਰ ‘ਤੇ ਪੁੱਜਣਗੀਆਂ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media