ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੁਆਰਾ ਸਕੂਲ ਦੇ ਵਿਹੜੇ ਵਿੱਚ ਸ਼ਾਨਦਾਰ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ “ਸਾਂਝ” ਦਾ ਆਯੋਜਨ ਕੀਤਾ ਗਿਆ।ਡਾ ਸੰਤੋਖ਼ ਸਿੰਘ ਉਪ ਪ੍ਰਧਾਨ ਚੀਫ਼ ਖਾਲਸਾ ਦੀਵਾਨ ਮੁੱਖ ਮਹਿਮਾਨ ਦੇ ਰੂਪ ਵਿੱਚ ਪੁਜੇ। ਮੈਂਬਰ ਇੰਚਾਰਜ ਸ੍ਰ ਸੁਰਿੰਦਰਪਾਲ ਸਿੰਘ ਵਾਲੀਆ ਅਤੇ ਸ੍ਰ ਜਸਵਿੰਦਰ ਸਿੰਘ ਐਡੋਕੇਟ ਦੁਆਰਾ ਮੁਖ ਮਹਿਮਾਨਾਂ ਅਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਆਈਆਂ ਉੱਚ ਸ਼ਕਸ਼ੀਅਤਾਂ ਨੂੰ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਸੁਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਤੇ ਸੁਵਾਗਤੀ ਗੀਤ ਨਾਲ ਹੋਈ। ਪ੍ਰਿੰਸੀਪਲ ਸ਼੍ਰੀ ਮਤੀ ਤੇਜਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਸਿੱਖਿਆ ਪੱਧਰ ਨੂੰ ਉਪਰ ਚੁਕਣ ਲਈ ਕੀਤੇ ਯਤਨਾਂ ਦਾ ਜਿਕਰ ਕੀਤਾ ।ਇਸ ਮੋਕੇ ਤੇ ਸਕੂਲ ਦੇ ਬੱਚਿਆ ਵਲੋਂ ਪੰਜਾਬੀ ਕੋਰਯਓਗ੍ਰਾਫ਼ੀ, ਹਿਪ- ਹਾਪ, ਰਾਜਸਥਾਨੀ ਡਾਂਸ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾ ਨੂੰ ਮੰਤਰ ਮੁਗਦ ਕਰ ਦਿੱਤਾ। ਹਰ ਕੋਈ ਉਹਨਾ ਦੇ ਅਦਭੁਤ ਜੋਸ਼ ਅਤੇ ਆਤਮ ਵਿਸ਼ਵਾਸ਼ ਤੋਂ ਪ੍ਰਭਾਵਤ ਸੀ।ਢੋਲ ਅਤੇ ਗੁੰਮ ਹੋ ਰਹੇ ਲੋਕ ਸਾਜ਼ਾਂ ਦੀ ਥਾਪ ਤੇ ਪੰਜਾਬੀ ਪਹਿਰਾਵਿਆਂ ਵਿੱਚ ਸੱਜੇ ਫੱਬੇ ਬੱਚਿਆਂ ਨੇ ਅਜਿਹਾ ਸਮਾਂ ਬੰਨਿਆਂ ਕਿ ਸਾਰਾ ਮਾਹੌਲ ਹੀ ਪੰਜਾਬੀ ਸਭਿਆਚਰਕ ਰੰਗ ਵਿੱਚ ਰੰਗਿਆ ਗਿਆ। ਡਾ. ਸੰਤੋਖ਼ ਸਿੰਘ ਨੇ ਸਕੂਲ ਦੇ ਮੈਂਬਰ ਇੰਚਾਰਜ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਕੂਲ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਇਸ ਉਪਰੰਤ ਸਕੂਲ ਦੀਆ ਵੱਖ ਵੱਖ ਗਤੀ ਵਿਧੀਆ ਅਤੇ ਅਕੈਡਮਿਕ ਖੇਤਰ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਮੁਖ ਮਹਿਮਾਨਾਂ ਅਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਆਈਆਂ ਉੱਚ ਸ਼ਕਸ਼ੀਅਤਾਂ ਵਲੋ ਇਨਾਮ ਵੰਡੇ ਗਏ।ਮੈਂਬਰ ਇੰਚਾਰਜ ਸ੍ਰ ਸੁਰਿੰਦਰਪਾਲ ਸਿੰਘ ਵਾਲੀਆ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਰੈਸੀਡੈੰਟ ਪ੍ਰੈਸੀਡੈੰਟ ਸ੍ਰ. ਨਿਰਮਲ ਸਿੰਘ ਜੀ, ਆਨਰੇਰੀ ਸਕੱਤਰ ਸ੍ਰ.ਸੰਤੋਖ ਸਿੰਘ ਸੇਠੀ, ਚੈਅਰਮੈਨ ਸਕੂਲਜ਼ ਕਮੇਟੀ ਸ੍ਰ ਪ੍ਰਿਤਪਾਲ ਸਿੰਘ ਸੇਠੀ, ਸ੍ਰ. ਭਰਭੂਰ ਸਿੰਘ, ਸ੍ਰ.ਰਨਬੀਰ ਸਿੰਘ ਚੋਪੜਾ, ਸ੍ਰ.ਸਰਬਜੀਤ ਸਿੰਘ, ਸ੍ਰ ਅਮਰਜੀਤ ਸਿੰਘ ਕੌਂਸਲਰ, ਅਤੇ ਸ੍ਰ.ਸੁਰਿਦਰ ਸਿੰਘ ਕੌਂਸਲਰ ਵੀ ਮਜੂਦ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …