ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀਆਂ 15ਵੀਆਂ ਚੋਣਾਂ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਤੇ 8 ਸਿੱਖਿਆ ਬਲਾਕਾਂ ਦੇ ਬਲਾਕ ਪ੍ਰਧਾਨਾਂ ਦੀਆਂ ਚੋਣਾਂ ਸਬੰਧੀ ਕਾਰਵਾਈ 22 ਅਪ੍ਰੈਲ ਸ਼ਨਿਚਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ’ਚ ਸ਼ਾਮ 4 ਵਜੇ ਮੁਕੰਮਲ ਕਰਵਾਈ ਜਾਵਗੀ। ਇਸ ਸਬੰਧੀ ਜਾਣਕਾਰੀ ਦਿੱਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਨਿਯੁਕਤ ਜ਼ਿਲ੍ਹਾ ਫਾਜ਼ਿਲਕਾ ਲਈ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਹੈਡ ਟੀਚਰ ਅਤੇ ਪਰਮਜੀਤ ਸਿੰਘ ਹੈਡ ਟੀਚਰ ਨੇ ਦੱਸਿਆ ਕਿ ਜੀਟੀਯੂ ਪੰਜਾਬ ਦੀਆਂ ਜੱਥੇਬੰਦਕ ਚੋਣਾਂ ਦਾ ਕੰਮ ਪੂਰੇ ਪੰਜਾਬ ’ਚ ਚੱਲ ਰਿਹਾ ਹੈ।ਇਸ ਸਬੰਧੀ ਸੂਬਾਈ ਕਮੇਟੀ ਵੱਲੋਂ ਮਿਲੇ ਨਿਰਦੇਸ਼ਾਂ ਤਹਿਤ ਬੀਤੀ 16 ਅਪ੍ਰੈਲ ਨੂੰ ਜ਼ਿਲ੍ਹਾ ਫਾਜ਼ਿਲਕਾ ਦੀਆਂ ਚੋਣਾਂ ਸਬੰਧੀ ਸਥਾਨਕ ਪ੍ਰਤਾਪ ਬਾਗ ਵਿਚ ਜ਼ਿਲ੍ਹਾ ਪ੍ਰਧਾਨ ਅਤੇ 8 ਸਿੱਖਿਆ ਬਲਾਕਾਂ ਦੇ ਬਲਾਕ ਪ੍ਰਧਾਨਾਂ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਗਏ ਸਨ ਅਤੇ ਕਾਗਜ਼ਾਂ ਦੀ ਜਾਂਚ ਪੜ੍ਹਤਾਲ ਮੌਕੇ ਤੇ ਪੁਰੀ ਕਰ ਲਈ ਗਈ ਸੀ। ਹੁਣ ਗੋਰਮਿੰਟ ਟੀਚਰ ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨਾਂ ਦੀ ਚੋਣ ਅਤੇ ਹੋਰ ਕਮੇਟੀ ਦੀ ਚੋਣ ਸਬੰਧੀ ਕਾਰਵਾਈ 22 ਅਪ੍ਰੈਲ ਸ਼ਨਿੱਚਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੇਕੰਡਰੀ ਸਕੂਲ ਫਾਜ਼ਿਲਕਾ ਵਿਖੇ ਕਰਵਾਈ ਜਾਵੇਗੀ।ਜਿਸ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਜੱਥੇਬੰਦੀ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ।ਇਸ ਮੌਕੇ ਜੀਟੀਯੂ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਹੋਰ ਵੀ ਮੈਂਬਰ ਅਤੇ ਆਗੂ ਅਧਿਆਪਕ ਸ਼ਾਮਲ ਹੋ ਸਕਦੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media