ਹਰਚੋਵਾਲ (ਗੁਰਦਾਸਪੁਰ), 20 ਅਪ੍ਰੈਲ (ਗਗਨਦੀਪ ਸਿੰਘ ਰਿਆੜ) – ਬੀਤੀ ਰਾਤ ਰੈਡੀਮੇਡ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਨੀਅਤ ਨਾਲ ਆਏ ਚੋਰਾਂ ਨੂੰ ਗੁਆਢੀਆਂ ਦੇ ਜਾਗ ਜਾਣ ਕਾਰਨ ਬੈਰੰਗ ਵਾਪਸ ਜਾਣ ਪਿਆ।ਮਿਲੀ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੀ ਨਵੀ ਮਾਰਕੀਟ ਵਿੱਚ ਸੰਨੀ ਸ਼ਿਵ ਗਾਰਮੈਂਟ ਦੀ ਰੈਡੀਮੇਟ ਦੀ ਦੁਕਾਨ ਦਾ ਮੇਨ ਸ਼ਟਰ ਚੋਰਾਂ ਵਲੋਂ ਰਾਡਾਂ ਨਾਲ ਤੋੜਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ। ਨੇੜਲੇ ਗੁਆਂਢੀ ਤਰਲੋਕ ਸਿੰਘ ਨੂੰ ਜਦ ਸ਼ਟਰ ਭੰਨ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਆਪਣਾ ਘਰ ਦਾ ਦਰਵਾਜ਼ਾ ਖੋਲ ਕੇ ਸ਼ਟਰ ਤੋੜ ਰਹੇ ਚੋਰਾਂ ਨੂੰ ਲਲਕਾਰਾ ਮਾਰਿਆਂ ਤਾ ਚੋਰ ਅਵਾਜ਼ ਸ਼ੁਣ ਕੇ ਭੱਜ ਉਠੇ।ਜਦ ਉਸ ਨੇ ਮੌਕੇ `ਤੇ ਜਾ ਕੇ ਦੇਖਿਆ ਤਾਂ ਚੋਰਾਂ ਵੱਲੋ ਪੂਰਾ ਸ਼ਟਰ ਤੋੜ ਦਿੱਤਾ ਗਿਆ ਸੀ ਅਤੇ ਉਨਾਂ ਵਲੋਂ ਦੁਕਾਨ ਦੇ ਅੰਦਰ ਵੜਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ ।ਰਾਤ ਸਮੇ ਇਸ ਦੀ ਸੂਚਨਾ ਦੁਕਾਨਦਾਰ ਮਾਲਕ ਸ਼ੰਨੀ ਕੁਮਾਰ ਨੂੰ ਦਿੱਤੀ ਤਾਂ ਉਸ ਨੇ ਮੋਕੇ `ਤੇ ਪਹੁੰਚ ਕੇ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਚੋਕੀ ਹਰਚੋਵਾਲ ਨੂੰ ਲਿਖਤੀ ਸੂਚਨਾ ਦਿੱਤੀ।ਗੁਆਢੀਆਂ ਵੱਲੋ ਕੀਤੀ ਦਲੇਰੀ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋ ਬਚ ਜਾਣ ਦੀ ਇਲਾਕੇ ਵਿੱਚ ਕਾਫੀ ਚਰਚਾ ਚਲ ਰਹੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media