Monday, December 23, 2024

ਮਜਦੂਰ ਦਿਵਸ

    ਬਲਬੀਰ ਦਾ ਪੁੱਤਰ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਜਦ ਕਦੀ ਸਕੂਲ ਤੋਂ ਛੁੱਟੀ ਹੁੰਦੀ ਤਾਂ ਉਹ ਫੈਕਟਰੀ ਵਿੱਚ ਕੰਮ ਕਰਦੇ ਆਪਣੇ ਪਿਤਾ ਨਾਲ ਕਦੇ ਕਦਾਈਂ ਕੰਮ `ਤੇ ਚਲਾ ਜਾਂਦਾ ਸੀ।ਅੱਜ ਵੀ ਮਜਦੂਰ ਦਿਵਸ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਸਾਰੇ ਮਜਦੂਰਾਂ ਅਤੇ ਮਾਲਕਾਂ ਵੱਲੋਂ ਸਮਾਗਮ ਮਨਾਉਣ ਦਾ ਪ੍ਰਬੰਧ ਕੀਤਾ ਗਿਆ।ਬਲਬੀਰ ਵੀ ਆਪਣੇ ਪੁੱਤਰ ਨੂੰ ਸਕੂਲ ਤੋਂ ਛੁੱਟੀ ਹੋਣ ਕਰਕੇ ਨਾਲ ਹੀ ਲੈ ਗਿਆ ਕਿ ਚੱਲੋ ਬੱਚਾ ਵੀ ਪ੍ਰੋਗਰਾਮ ਵੇਖ ਲਵੇਗਾ।ਮੌਕੇ ਅਨੁਸਾਰ ਸਾਰੇ ਮੁੱਖ ਮਹਿਮਾਨ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਕਿ ਕਿਸ ਤਰ੍ਹਾਂ ਮਜਦੂਰਾਂ ਤੋਂ ਬਾਰਾਂ-ਬਾਰਾਂ ਘੰਟੇ ਕੰਮ ਲਿਆ ਜਾਂਦਾ ਸੀ ਅਤੇ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ।ਜਿਸ ਲਈ ਮਜਦੂਰਾਂ ਵੱਲੋਂ ਸੰਘਰਸ਼ ਕਰਕੇ ਫੈਕਟਰੀਆਂ ਤੇ ਦਫਤਰਾਂ ਵਿੱਚ ਹਫ਼ਤੇ ਬਾਅਦ ਇੱਕ ਛੁੱਟੀ ਅਤੇ 8 ਘੰਟੇ ਕੰਮ ਕਰਨ ਲਈ ਕਿੰਨੀਆਂ ਕੁਰਬਾਨੀ ਦੇ ਕੇ ਅੱਜ ਇਹ ਹੱਕ ਹਾਸ਼ਲ ਕੀਤਾ।ਜਿਸ ਲਈ ਪਹਿਲੀ ਮਈ ਨੂੰ ਵਿਸ਼ਵ ਪੱਧਰ `ਤੇ ਲੇਬਰ ਡੇਅ ਦੇ ਤੋਰ `ਤੇ ਮਨਾਇਆ ਜਾਂਦਾ ਹੈ।ਇਹ ਗੱਲਾਂ ਸੁਣ ਕੇ ਮਜਦੂਰਾਂ ਵਿੱਚ ਹੋਸਲੇ ਤੇ ਸਵੈ ਮਾਣ ਦੀ ਭਾਵਨਾ ਦਿਸੀ।
ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਾਰੇ ਆਏ ਮਹਿਮਾਨ ਅਤੇ ਮਜਦੂਰ ਫੈਕਟਰੀ ਵਿੱਚ ਚਾਹ ਪਾਣੀ ਪੀਣ ਉਪਰੰਤ ਘਰੋ ਘਰੀ ਚਲੇ ਗਏ ਅਤੇ ਉਸ ਜਗ੍ਹਾ `ਤੇ ਖਿਲਾਰਾ ਪਿਆ ਰਹਿ ਗਿਆ।ਬਲਬੀਰ ਨੂੰ ਜਾਂਦੇ ਵੇਖ ਕੇ ਉਸ ਦੇ ਮਾਲਕ ਨੇ ਪਿਛੋਂ ਅਵਾਜ ਮਾਰੀ ਤੇ ਆਖਿਆ ਆਪਣੇ ਲੜਕੇ ਨੂੰ ਵੀ ਨਾਲ ਹੀ ਲੈ ਕੇ ਆ ਜਾ।ਜਦੋਂ ਪਿਉ ਪੁੱਤਰ ਮਾਲਕ ਕੋਲ ਪੁੱਜੇ ਤਾਂ ਮਾਲਕ ਨੇ ਹੁਕਮਰਾਨਾ ਅੰਦਾਜ `ਚ ਆਖਿਆ “ਇਹ ਜਿਨ੍ਹਾਂ ਵੀ ਖਿਲਾਰਾ ਪਿਆ ਹੈ ਇਸ ਨੂੰ ਸੰਭਾਲ ਕੇ ਜਾਣਾ ਹੈ“ ਬਲਬੀਰ “ਠੀਕ ਹੈ ਜੀ“ ਕਹਿ ਕੇ ਆਪਣੇ ਪੁੱਤਰ ਨਾਲ ਮਿਲ ਕੇ ਖਾਲੀ ਕੱਪ ਪਲੇਟਾਂ ਚੁੱਕਣ ਤੇ ਸਾਫ਼ ਸਫ਼ਾਈ ਕਰਨ ਵਿੱਚ ਲੱਗ ਗਿਆ।ਉਨ੍ਹਾਂ ਨੂੰ ਕੰਮ ਕਰਦੇ ਹੋਏ ਸ਼ਾਮ ਪੈ ਗਈ ਤਾਂ ਬਲਬੀਰ ਦਾ ਪੁੱਤਰ ਆਖਣ ਲੱਗਾ “ਪਿਤਾ ਜੀ ਆਪਾਂ ਨੂੰ ਤਾਂ ਉਹੀ ਸਮਾਂ ਹੋਣ ਲੱਗਾ ਹੈ ਛੁੱਟੀ ਵਾਲਾ, ਪਰ ਸਾਨੂੰ ਕੰਮ` ਤੇ ਹਾਲੇ ਵੀ ਲਾਇਆ ਹੋਇਆ ਹੈ।ਆਪਣੀ ਅੱਜ ਮਜਦੂਰ ਦਿਵਸ ਕਾਹਦੀ ਛੁੱਟੀ ਹੋਈ“।“ਕੋਈ ਨਹੀਂ ਪੁੱਤਰਾ ਥੋੜਾ ਜਿਹਾ ਕੰਮ ਹੋਰ ਹੈ, ਕਰ ਲਈਏ ਫਿਰ ਬਾਬੂ ਜੀ ਨੂੰ ਪੱਛ ਕੇ ਘਰੇ ਜਾਂਦੇ ਹਾਂ“ ਇਹ ਆਖਦੇ ਹੋਏ ਬਲਬੀਰ ਮੁੜ ਤੋਂ ਕੰਮ ਵਿੱਚ ਜੁੱਟ ਗਿਆ।

Vinod Faqira

ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
ਆਰੀਆ ਨਗਰ, ਕਰਤਾਰਪੁਰ,
ਜਲੰਧਰ। ਮੋ- 098721 97326

vinodfaqira8@gmial.com

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply