ਵਿਦਿਆਰਥੀਆਂ ਦੇ ਵਫਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੂੰ ਮਿਲੇ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਵਿੱਚ ਬੀ.ਐਸ.ਸੀ ਐਗਰੀਕਲਚਰ ਸਮੈਸਟਰ-4 ਦੇ ਵਿਦਿਆਰਥੀ ਬਠਿੰਡਾ ਵਾਸੀ ਹਰਪ੍ਰੀਤ ਸਿੰਘ ਵਲੋਂ ਬੁੱਧਵਾਰ ਸ਼ਾਮ ਆਤਮਹੱਤਿਆ ਕਰਨ ਦੇ ਮਾਮਲੇ ਵਿੱਚ ਧਰਨਾ ਦੇ ਰਹੇ ਵਿਦਿਆਰਥੀਆਂ ਦੇ ਨਾਜ਼ੁਕ ਹਾਲਾਤ ਨੂੰ ਵੇਖਦੇ ਹੋਏ ਇੱਕ ਵਾਰ ਫੇਰ ਹਲਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਠੋਸ ਕਦਮ ਚੁੱਕਦੇ ਹੋਏ ਵਿਦਿਆਰਥੀਆਂ ਦੇ ਇੱਕ ਵਫਦ ਨੂੰ ਲੈ ਕੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਨਾਂ ਨੂੰ ਇਨਾਸਾਫ ਦਿਵਾਉਣ ਇਨਸਾਫ ਦਿਵਾਉਣ ਦੀ ਕੋਸ਼ਿਸ਼ ਜਾਰੀ ਰੱਖੀ।ਡਾਕਟਰ ਵੇਰਕਾ ਨੇ ਕਾਲਜ ਪ੍ਰਸ਼ਾਸਨ ਵਲੋਂ ਹੁਣ ਤੱਕ ਦੋਸ਼ੀਆਂ ਖਿਲਾਫ ਕੋਈ ਕਾੱਰਵਾਈ ਨਾ ਕੀਤੇ ਜਾਣ ਦੀ ਵੀ ਨਿੰਦਿਆ ਕੀਤੀ ।
ਉਨਾਂ ਦੱਸਿਆ ਕਿ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਕਾਲਜ ਪ੍ਰਸ਼ਾਸਨ ਧਰਨਾ ਦੇ ਰਹੇ ਬੱਚਿਆਂਂ ਨੂੰ ਧਮਕੀਆਂ ਰਿਹਾ ਦੇ ਹੈ ਤੇ ਉਨ੍ਹਾਂ ਦੀ ਵਾਰ ਵਾਰ ਵੀਡੀਓ ਬਣਾਈ ਜਾ ਰਹੀ ਹੈ ਡਾ. ਵੇਰਕਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ ਅਤੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਅਨੁਸਾਰ ਕਾਲਜ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਉਨ੍ਹਾਂ ਨੇ ਅੇੇਸ. ਡੀ. ਐਮ ਪ੍ਰੀਤੀ ਯਾਦਵ ਅਤੇ ਡੀ.ਸੀ.ਪੀ ਦੀ ਡਿਊਟੀ ਲਗਾਈ ਹੈ ।
ਇਸ ਸਾਰੇ ਮਾਮਲੇ ਦੇ ਬਾਅਦ ਡਾਕਟਰ ਵੇਰਕਾ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਦਾ ਰਵੱਈਆ ਵਿਦਿਆਰਥੀਆਂ ਪ੍ਰਤੀ ਠੀਕ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਬੱਚੇ ਪੜੇ ਲਿਖੇ ਹਨ ਅਤੇ ਠੀਕ ਗਲਤ ਨੂੰ ਸਮਝਦੇ ਹਨ ਅਤੇ ਮਹਿਸੂਸ ਕਰ ਰਹੇ ਹਨ ਕਿ ਇੱਕ ਤਾਂ ਉਨ੍ਹਾਂ ਦੇ ਨਾਲ ਜਿਆਦਤੀ ਹੋਈ ਹੈ ਅਤੇ ਭਵਿੱਖ ਵਿੱਚ ਅਜਿਹੀ ਜਿਆਦਤੀ ਨਾ ਹੋਵੇ ਇਸ ਦਾ ਉਨ੍ਹਾ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ, ਲੇਕਿਨ ਅਜਿਹਾ ਕੁੱਝ ਵੀ ਵੀ ਨਹੀਂ ਹੋ ਰਿਹਾ। ਇਸ ਦੇ ਉਲਟ ਬੱਚਿਆਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਦਕਿ ਕਾਲਜ ਪ੍ਰਬੰਧਕਾਂ ਦਾ ਫਰਜ ਬਣਦਾ ਹੈ ਕਿ ਦੋਸ਼ੀਆਂ ਦੇ ਖਿਲਾਫ ਉਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …