ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਸੰਸਥਾ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੀ ਕਾਰਜਕਾਰਣੀ ਦੀ ਇੱਕ ਮੀਟਿੰਗ ਹੋਟਲ ਹੋਮ ਸਟੈਡ ਵਿਚ ਹੋਈ। ਜਿਸਦੀ ਪ੍ਰਧਾਨਗੀ ਸੁਸਾਇਟੀ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਨੇ ਕੀਤੀ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਆਰ.ਆਰ.ਠਕਰਾਲ ਅਤੇ ਵਾਇਸ ਚੇਅਰਮੈਨ ਅਰਣ ਵਧਵਾ ਨੇ ਦੱਸਿਆ ਕਿ ਮੀਟਿੰਗ ਵਿਚ ਸਵ. ਚਕਸ਼ੂ ਠਕਰਾਲ ਮੈਮੋਰੀਅਲ ਬੁੱਕ ਬੈਕ ਜੋ ਸਥਾਨਕ ਪ੍ਰਤਾਪ ਬਾਗ ਸੰਜੈ ਗਾਂਧੀ ਮੈਮੋਰੀਅਲ ਪਾਰਕ ਵਿਚ ਚਲਾਇਆ ਜਾ ਰਿਹਾ ਹੈ। ਜਿਸਦਾ ਸਮਾਂ ਸ਼ਾਮ 4 ਤੋਂ 6 ਵਜੇ ਤੱਕ ਦਾ ਹੈ, ਦਾ ਸਮਾਂ ਇੱਕ ਮਈ ਤੋਂ ਬਾਦਲ ਕੇ ਸ਼ਾਮ 5 ਤੋਂ 7 ਵਜੇ ਤੱਕ ਕਰ ਦਿੱਤਾ ਗਿਆ ਹੈ।ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਇਸ ਬੁੱਕ ਬੈਂਕ ਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ ਤਾਕਿ ਕੋਈ ਵੀ ਬੱਚਾ ਕਿਤਾਬਾਂ ਕਾਰਨ ਆਪਣੀ ਪੜ੍ਹਾਈ ਨਾ ਛੱਡੇ। ਇਸ ਬੁੱਕ ਬੈਂਕ ਵਿਚ ਪਹਿਲੇ ਗੇੜ ਵਿਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਮੁਹੱਇਆ ਕਰਵਾਈਆਂ ਜਾਣਗੀਆਂ। ਬੁੱਕ ਬੋੇਂਕ ਦੇ ਮੈਨੇਜ਼ਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ 87 ਬੱਚਿਆਂ ਦੀਆਂ ਮੁਫ਼ਤ ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ 111 ਬੱਚਿਆਂ ਦੇ ਅਰਜ਼ੀਆਂ ਕਿਤਾਬਾਂ ਲੈਣ ਲਈ ਆਈਆਂ ਹਨ। ਜਿਨ੍ਹਾਂ ਨੂੰ ਜਲਦੀ ਹੀ ਕਿਤਾਬਾਂ ਮੁਹੱਇਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਚਲਾਉਣ ਲਈ ਸੁਸਾਇਟੀ ਦਾ ਸਹਿਯੋਗ ਕਰਨ ਅਤੇ ਇਸ ਸਬੰਧੀ ਸੁਸਇਟੀ ਦੇ ਅਹੁੱਦੇਦਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਮੀਟਿੰਗ ਵਿਚ ਸੁਸਾਇਟੀ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸਲਾਹਕਾਰ ਆਦਰਸ਼ ਗੁੰਬਰ, ਡਾ. ਪੰਨਾ ਲਾਲ ਗੁਪਤਾ, ਡਾ. ਜੱਗਾ ਰਾਮ ਕੰਬੋਜ, ਬਾਬੂ ਲਾਲ ਅਰੋੜਾ, ਨਰੇਸ਼ ਜੁਨੇਜਾ, ਰਕੇਸ਼ ਨਾਗਪਾਲ, ਸੁਭਾਸ਼ ਅਰੋੜਾ, ਸ਼ੈਲੀ ਸ਼ਾਹ, ਐਡਵੋਕੇਟ ਗੁਰਬਖਸ਼ ਠਕਰਾਲ, ਵਿਕਾਸ ਡਾਗਾ, ਮਨੋਜ ਨਾਰੰਗ, ਜਤਿੰਦਰ ਸਿੰਘ ਸਲੀਕ, ਮੈਡਮ ਪ੍ਰੇਮ ਲਤਾ, ਸ਼ਰਤੁੀ ਦਹੂਜਾ, ਸੰਜੀਵ ਝਾਂਬ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media