ਬਠਿੰਡਾ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਹ ਕਾਰਪੋਰੇਟ ਜਗਤ ਬਾਰੇ ਅਨੁਭਵ ਹਾਸਲ ਕਰ ਸਕਣ ਅਤੇ ਆਪਣੇ ਆਪ ਨੂੰ ਆਪਣੇ ਕਰੀਅਰ ਲਈ ਤਿਆਰ ਕਰ ਸਕਣ। ਇਕ ਵਿਲੱਖਣ ਵਿਹਾਰਕ ਤਜ਼ਰਬਾ ਹਾਸਲ ਕਰਨ ਦੇ ਮੰਤਵ ਨਾਲ ਕਾਲਜ ਵੱਲੋਂ ਐਮ.ਬੀ.ਏ ਦੇ ਦੂਜਾ ਸਮੈਸਟਰ ਦੇ ਵਿਦਿਆਰਥੀਆਂ ਲਈ ਕੋਕਾ ਕੋਲਾ ਕੰਪਨੀ ਦੇ ਲੁਧਿਆਣਾ ਅਤੇ ਅਮ੍ਰਿਤਸਰ ਵਿਖੇ ਸਥਿਤ ਪਲਾਂਟ ਦਾ ਦੌਰਾ ਆਯੋਜਿਤ ਕੀਤਾ ਗਿਆ।ਇਹ ਪਲਾਂਟ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਤਿਆਰ ਕੀਤੇ ਗਏ ਹਨ ਅਤੇ ਇਥੇ ਉੱਚ ਪੱਧਰੀ ਸਫ਼ਾਈ ਦੇ ਮਿਆਰਾਂ ਨੂੰ ਕਾਇਮ ਰੱਖਣ ਅਤੇ ਆਪਣੇ ਗਾਹਕਾਂ ਨੂੰ ਵਧੀਆ ਕੁਆਲਟੀ ਦਾ ਉਤਪਾਦ ਦੇਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਕੰਪਨੀ ਦੇ ਬਰਾਂਚ ਮੈਨੇਜਰ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੰਪਨੀ ਦੀ ਪੂਰੀ ਸਵੈਚਾਲਿਤ ਉਤਪਾਦਨ ਪ੍ਰੀਕਿਰਿਆ ਨੂੰ ਬਹੁਤ ਹੀ ਦਿਲਚਸਪ ਕ੍ਰਮਵਾਰ ਢੰਗ ਨਾਲ ਸਮਝਾਇਆ ਗਿਆ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਕੋਕ ਨਿਰਮਾਣ ਪ੍ਰੀਕਿਰਿਆ, ਸਮਰੱਥਾ ਪ੍ਰਬੰਧਨ, ਮਾਰਕੀਟਿੰਗ ਅਤੇ ਵਿਕਰੀ ਪ੍ਰੀਕਿਰਿਆ ਤੋਂ ਇਲਾਵਾ ਪੈਕਿੰਗ ਅਤੇ ਸਪੇਸ ਮੈਨੇਜਮੈਂਟ ਆਦਿ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ।ਇਸ ਉਪਰੰਤ ਹੋਏ ਪਰਸਪਰ ਗੱਲਬਾਤ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਪਾਦਨ ਟੀਮ ਨੂੰ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਉਤਪਾਦਨ ਟੀਮ ਨੇ ਬਹੁਤ ਹੀ ਸਰਲ ਢੰਗ ਵਿਦਿਆਰਥੀਆਂ ਨੂੰ ਜਵਾਬ ਦਿੱਤੇ। ਵਿਦਿਆਰਥੀ ਪਲਾਂਟ ਦੀ ਸਵੈਚਾਲਿਤ ਉਤਪਾਦਨ ਪ੍ਰੀਕਿਰਿਆ ਦੇਖ ਕੇ ਬਹੁਤ ਹੈਰਾਨ ਹੋਏ। ਕੰਪਨੀ ਅਧਿਕਾਰੀ ਵਿਦਿਆਰਥੀਆਂ ਦੀ ਪਹਿਲ ਅਤੇ ਜਗਿਆਸੂ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਏ।ਉਨ੍ਹਾਂ ਨੇ ਵਿਦਿਆਰਥੀਆਂ ਦੀ ਨਵੀਆਂ ਗੱਲਾਂ ਸਿੱਖਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ।ਇਸ ਉਦਯੋਗਿਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਪਾਠਕ੍ਰਮ ਵਿੱਚ ਸਿਧਾਂਤ ਅਧਾਰਤ ਧਾਰਨਾਵਾਂ ਦੀ ਵਿਹਾਰਿਕ ਮਹੱਤਤਾ ਦਾ ਅਹਿਸਾਸ ਹੋਇਆ।ਉਨ੍ਹਾਂ ਨੇ ਨਿਰਮਾਣ ਪ੍ਰੀਕਿਰਿਆ ਅਤੇ ਉਦਯੋਗ ਦੇ ਨਵੀਨਤਮ ਵਿਕਾਸ ਨਾਲ ਸੰਬੰਧਤ ਡੂੰਘਾਈ ਨਾਲ ਵੇਰਵੇ ਪ੍ਰਦਾਨ ਕਰਨ ਲਈ ਅਧਿਕਾਰੀਆਂ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਇਸ ਉਦਯੌਗਿਕ ਦੌਰੇ ਨੂੰ ਆਯੋਜਿਤ ਕਰਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਨੇ ਕਿਹਾ ਕਿ ਕਲਾਸ ਰੂਮ ਵਿੱਚ ਕੀਤੀ ਪੜ੍ਹਾਈ ਦੇ ਸਿਧਾਂਤਕ ਸੰਕਲਪਾਂ ਨੂੰ ਵਿਹਾਰਕ ਰੂਪ ਵਿੱਚ ਜਾਨਣ ਲਈ ਉਦਯੋਗਿਕ ਦੌਰੇ ਬਹੁਤ ਮਹੱਤਵਪੂਰਨ ਹਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media